15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਲਕਸ਼ਮੀ ਨਰਾਇਣ ਮੰਦਰ 'ਚ ਖੱਤਰੀ ਸਭਾ ਨੇ ਕਰਵਾਇਆ ਗਣੇਸ਼ ਮਹਾਂ ਉਤਸਵ

Ad Position 21
No active advertisement
ਅਜੀਤ ਡੈਸਕ 04-09-2025
ਮੋਗਾ, 3 ਸਤੰਬਰ (ਅਸ਼ੋਕ ਬਾਂਸਲ)-ਖੱਤਰੀ ਸਭਾ ਮੋਗਾ ਵਲੋਂ ਗਣੇਸ਼ ਮਹਾਂ ਉਤਸਵ ਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ (ਮਾਸੀ ਗਿਆਨ ਦੇਵੀ) ਮੰਦਰ 'ਚ ਗਣਪਤੀ ਦਾ ਪੂਜਨ ਕਰਵਾਇਆ | ਇਹ ਸਾਰਾ ਪ੍ਰੋਗਰਾਮ ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ ਤੇ ਪ੍ਰਧਾਨ ਨਾਨਕ ਚੋਪੜਾ ਦੀ ਅਗਵਾਈ ਵਿਚ ਹੋਇਆ | ਪੰਡਤ ਅਸ਼ਵਨੀ ਪਾਂਡੇ ਨੇ ਵਿਧੀ ਅਨੁਸਾਰ ਨਵ ਗ੍ਰਹਿ ਦਾ ਪੂਜਨ ਕਰਵਾ ਕੇ ਗਣਪਤੀ ਦੀ ਪੂਜਾ ਕਰਵਾਈ | ਚੇਅਰਮੈਨ ਪਵਨ ਕੌੜਾ ਅਤੇ ਪ੍ਰਧਾਨ ਨਾਨਕ ਚੋਪੜਾ ਨੇ ਇਕ ਪ੍ਰਸੰਗ ਰਾਹੀਂ ਦੱਸਿਆ ਕਿ ਗਣੇਸ਼ ਜੀ ਨੇ ਹੀ ਸਾਨੂੰ ਮਾਤਾ-ਪਿਤਾ ਬਾਰੇ ਸਿਖਾਇਆ ਸੀ ਕਿ ਪੁੱਤਰ ਲਈ ਉਸ ਦੇ ਮਾਤਾ-ਪਿਤਾ ਹੀ ਸਾਰਾ ਬ੍ਰਹਮੰਡ ਹੁੰਦੇ ਹਨ | ਉਨ੍ਹਾਂ ਨੇ ਪੂਰੇ ਬ੍ਰਹਮੰਡ ਦੇ ਚੱਕਰ ਲਗਾਉਣ ਦੀ ਬਜਾਏ ਆਪਣੇ ਮਾਤਾ ਪਿਤਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੇ ਚੱਕਰ ਲਗਾ ਕੇ ਆਪਣੇ ਭਰਾ ਕਾਰਤਿਕੇਯ ਨੂੰ ਹਰਾਇਆ | ਮਹਿਲਾ ਜ਼ਿਲ੍ਹਾ ਪ੍ਰਧਾਨ ਭਵਦੀਪ ਕੋਹਲੀ ਅਤੇ ਮਹਿਲਾ ਚੇਅਰਮੈਨ ਨੀਤੂ ਚੋਪੜਾ ਨੇ ਦੱਸਿਆ ਕਿ ਖੱਤਰੀ ਸਭਾ ਇਕ ਗੈਰ ਰਾਜਨੀਤਿਕ ਸੰਸਥਾ ਹੈ | ਇਹ ਸਿਰਫ਼ ਸਮਾਜਿਕ ਅਤੇ ਧਾਰਮਿਕ ਕਾਰਜ ਵਿਚ ਆਪਣੀ ਹਿੱਸੇਦਾਰੀ ਨਿਭਾਉਂਦੀ ਹੈ | ਇਸ ਮੌਕੇ ਸਰਪ੍ਰਸਤ ਜਤਿੰਦਰ ਸਿੰਘ ਬੇਦੀ, ਖ਼ਜ਼ਾਨਚੀ ਤਰਸੇਮ ਜੰਡ, ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੌੜਾ, ਚੇਅਰਮੈਨ ਪਵਨ ਕੌੜਾ, ਪ੍ਰਧਾਨ ਨਾਨਕ ਚੋਪੜਾ, ਮਹਿਲਾ ਜ਼ਿਲ੍ਹਾ ਪ੍ਰਧਾਨ ਭਵਦੀਪ ਕੋਹਲੀ, ਮਹਿਲਾ ਚੇਅਰਮੈਨ ਨੀਤੂ ਚੋਪੜਾ, ਸੀ. ਵਾਈਸ ਪ੍ਰਧਾਨ ਵਿਕਾਸ ਕਪੂਰ, ਸਕੱਤਰ ਰਾਜੀਵ ਧਵਨ, ਨਾਇਰਾ ਚੋਪੜਾ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਬਾਰਿਸ਼ ਕਾਰਨ ਛੱਤ ਡਿੱਗੀ ਅਗਲੀ ਖ਼ਬਰ ਸੰਤ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਸ਼ੁਰੂ
Ad Position 24