15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੌਂਸਲਰ ਤੇ ਬਾਗ ਗਲੀ ਦੇ ਦੁਕਾਨਦਾਰਾਂ ਨੇ ਖਸਤਾ ਹਾਲ ਗੇਟ ਅਤੇ ਛੱਤ ਢਾਉਣ ਲਈ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 04-09-2025
ਮੋਗਾ, 3 ਸਤੰਬਰ (ਅਸ਼ੋਕ ਬਾਂਸਲ)-ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 38 ਦੇ ਕੌਂਸਲਰ ਸਾਹਿਲ ਅਰੋੜਾ ਦੀ ਅਗਵਾਈ ਹੇਠ ਦੁਕਾਨਦਾਰਾਂ ਨੇ ਬਾਗ ਗਲੀ ਦੇ ਪੁਰਾਣੇ ਖਸਤਾ ਹਾਲ ਗੇਟ ਅਤੇ ਛੱਤ ਨੂੰ ਢਾਹੁਣ ਸਬੰਧੀ ਨਗਰ ਨਿਗਮ ਕਮਿਸ਼ਨਰ ਅਤੇ ਸੰਯੁਕਤ ਕਮਿਸ਼ਨਰ ਰਮਨ ਕੌਸ਼ਲ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਕੌਂਸਲਰ ਸਾਹਿਲ ਅਰੋੜਾ, ਬਾਗ ਗਲੀ ਐਸੋਸੀਏਸ਼ਨ ਦੇ ਪ੍ਰਧਾਨ ਨਿਰੰਜਨ ਸਚਦੇਵਾ ਨੇ ਕਿਹਾ ਕਿ 2 ਸਤੰਬਰ ਨੂੰ ਸਵੇਰੇ 5 ਵਜੇ ਮੀਂਹ ਕਾਰਨ ਬਾਗ ਗਲੀ ਗੇਟ ਦੀ ਛੱਤ ਡਿੱਗ ਗਈ ਪਰ ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ | ਇਸ ਗੇਟ ਦੀ ਹਾਲਤ ਬਹੁਤ ਮਾੜੀ ਹੈ, ਕਿਉਂਕਿ ਇਹ 100 ਸਾਲ ਤੋਂ ਵੱਧ ਪੁਰਾਣਾ ਹੈ | ਇਸ ਗੇਟ ਅਤੇ ਫਾਟਕ ਦੀ ਛੱਤ ਕਾਰਨ ਸਾਨੂੰ ਅਜੇ ਵੀ ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਹੈ | ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਪੈਦਲ ਆਉਂਦੇ-ਜਾਂਦੇ ਹਨ, ਉਨ੍ਹਾਂ ਦੀ ਜਾਨ ਵੀ ਖ਼ਤਰੇ ਵਿਚ ਹੈ | ਉਨ੍ਹਾਂ ਮੰਗ ਕੀਤੀ ਕਿ ਰਾਹਗੀਰਾਂ ਅਤੇ ਦੁਕਾਨਦਾਰਾਂ ਦੀ ਜਾਨ-ਮਾਲ ਦਾ ਧਿਆਨ ਵਿਚ ਰੱਖਦੇ ਹੋਏ, ਇਸ ਪੁਰਾਣੇ ਅਤੇ ਖੰਡਰ ਗੇਟ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਮੌਕੇ ਬਾਗ ਗਲੀ ਐਸੋਸੀਏਸ਼ਨ ਦੇ ਪ੍ਰਧਾਨ ਨਿਰੰਜਨ ਸਚਦੇਵਾ, ਪ੍ਰਦੀਪ ਗੋਇਲ, ਰਾਜੇਸ਼ ਗੋਇਲ, ਮੰਗਤ ਰਾਏ ਗੋਇਲ, ਰਮੇਸ਼ ਕੁਮਾਰ, ਦੀਪਕ ਗੋਇਲ, ਸੋਨਾ ਕਟਾਰੀਆ, ਪੂਨਮ ਗੋਇਲ, ਅਮਰਜੀਤ ਕੌਰ, ਅਸ਼ੋਕ ਕੁਮਾਰ ਪਲਟਾ, ਗੌਰਵ ਕਟਾਰੀਆ ਅਤੇ ਹੋਰ ਦੁਕਾਨਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹਾਰਵਰਡ ਕਾਨਵੈਂਟ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ ਅਗਲੀ ਖ਼ਬਰ ਪੁਲਿਸ ਨੇ ਸਪੈਸ਼ਲ ਨਾਕਾਬੰਦੀ ਕਰਕੇ ਜ਼ਿਲ੍ਹੇ 'ਚ ਵਾਹਨਾਂ ਦੀ ਜਾਂਚ ਕੀਤੀ
Ad Position 24