ਬਾਘਾ ਪੁਰਾਣਾ, 3 ਸਤੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਪ੍ਰਬੰਧਕਾਂ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਡੀ ਮਾਤਰਾ ਵਿਚ ਰਾਸ਼ਨ ਸਮੱਗਰੀ ਭੇਜੀ ਗਈ | ਇਸ ਮੌਕੇ ਸਕੂਲ ਦੇ ਚੇਅਰਮੈਨ ਨਵਦੀਪ ਸਿੰਘ ਬਰਾੜ, ਡਾਇਰੈਕਟਰ ਇੰਜ: ਜਗਦੀਪ ਸਿੰਘ ਬਰਾੜ ਅਤੇ ਸਮੂਹ ਸਟਾਫ਼ ਨੇ ਮਿਲ ਕੇ ਇਹ ਸਮੱਗਰੀ ਭੇਜਣ ਦੀ ਸ਼ੁਰੂਆਤ ਕੀਤੀ | ਰਾਸ਼ਨ ਵਿਚ ਦਾਲਾਂ, ਆਟਾ, ਸਬਜ਼ੀਆਂ ਅਤੇ ਹੋਰ ਜ਼ਰੂਰੀ ਘਰੇਲੂ ਚੀਜ਼ਾਂ ਸ਼ਾਮਿਲ ਸਨ | ਜਾਣਕਾਰੀ ਦਿੰਦਿਆਂ ਚੇਅਰਮੈਨ ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਭਿਆਨਕ ਮਾਰ ਝੱਲ ਰਿਹਾ ਹੈ, ਜਿਸ ਕਰਕੇ ਹਰ ਨਾਗਰਿਕ ਦਾ ਫ਼ਰਜ਼ ਹੈ ਕਿ ਪੀੜਤ ਭੈਣ ਭਰਾਵਾਂ ਦੀ ਮਦਦ ਲਈ ਅੱਗੇ ਆਇਆ ਜਾਵੇ | ਉਨ੍ਹਾਂ ਕਿਹਾ ਕਿ ਦਰਿਆਈ ਇਲਾਕਿਆਂ ਦੀ ਹਾਲਤ ਬਹੁਤ ਗੰਭੀਰ ਹੈ, ਇਸ ਲਈ ਸੰਭਵ ਹੋ ਸਕਦੀ ਵੱਧ ਤੋਂ ਵੱਧ ਸਹਾਇਤਾ ਪਹੁੰਚਾਈ ਜਾਵੇ | ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕਜੁੱਟ ਹੋ ਕੇ ਮਦਦ ਦਾ ਹੱਥ ਵਧਾਇਆ ਜਾਵੇ ਅਤੇ ਪ੍ਰਭੂ ਅੱਗੇ ਅਰਦਾਸ ਕੀਤੀ ਜਾਵੇ ਕਿ ਜਲਦੀ ਹੀ ਪੰਜਾਬ ਇਸ ਕੁਦਰਤੀ ਆਫ਼ਤ ਤੋਂ ਬਚ ਸਕੇ ਤੇ ਮੁੜ ਤਰੱਕੀ ਦੇ ਰਾਹ ਤੇ ਤੁਰ ਪਏ |