15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਦੀ ਮਦਦ ਲਈ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਬਾਘਾ ਪੁਰਾਣਾ 'ਚ ਇਕੱਠ

Ad Position 21
No active advertisement
ਅਜੀਤ ਡੈਸਕ 04-09-2025
ਬਾਘਾ ਪੁਰਾਣਾ, 3 ਸਤੰਬਰ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੁਭਾਸ਼ ਮੰਡੀ, ਬਾਘਾ ਪੁਰਾਣਾ ਵਿਚ ਹਲਕੇ ਦੇ ਲੋਕਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕ ਇਕੱਠ ਕੀਤਾ ਗਿਆ |
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਆਪਣੀ ਇਕ ਮਹੀਨੇ ਦੀ ਪੈਨਸ਼ਨ ਸਮੇਤ ਕੁਝ ਰਕਮ ਜੋੜ ਕੇ ਇਕ ਲੱਖ ਰੁਪਏ ਹੜ੍ਹ ਪੀੜਤਾਂ ਲਈ ਦੇਣ ਦਾ ਐਲਾਨ ਕੀਤਾ | ਇਸ ਮੌਕੇ ਪਹੁੰਚੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਆਗੂਆਂ ਵਲੋਂ ਵੀ ਮਦਦ ਲਈ ਰਕਮਾਂ ਦਾ ਐਲਾਨ ਕੀਤਾ ਗਿਆ, ਜੋ ਆਉਣ ਵਾਲੇ ਦਿਨਾਂ ਵਿਚ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ | ਆਪਣੇ ਸੰਬੋਧਨ ਦੌਰਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹ ਸਰਕਾਰਾਂ ਦੀ ਲਾਪ੍ਰਵਾਹੀ ਦਾ ਨਤੀਜਾ ਹਨ | ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਕਰਾਰ ਦਿੱਤਾ | ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਸਿਰਫ਼ ਪੰਜਾਬ ਦੇ ਲੋਕ ਹੀ ਇਕ-ਦੂਜੇ ਦਾ ਸਾਥ ਦੇ ਰਹੇ ਹਨ | ਆਪਾਂ ਸਾਰਿਆਂ ਨੂੰ ਹੜ੍ਹ ਪੀੜਤਾਂ ਲਈ ਵੱਧ ਚੜ੍ਹ ਕੇ ਅੱਗੇ ਆ ਕੇ ਮਦਦ ਕਰਨੀ ਚਾਹੀਦੀ | ਇਸ ਮੌਕੇ ਗੁਰਤੇਜ ਸਿੰਘ ਸਾਬਕਾ ਸਰਪੰਚ ਮਾੜੀ, ਸੁਰਜੀਤ ਸਿੰਘ ਸਾਬਕਾ ਸਰਪੰਚ ਬੰਬੀਹਾ ਭਾਈ, ਜਸਵੀਰ ਸਿੰਘ ਸਾਬਕਾ ਸਰਪੰਚ ਨੱਥੂਵਾਲਾ, ਜਸੂ ਸਾਬਕਾ ਸਰਪੰਚ ਜੀਤਾ ਸਿੰਘ ਵਾਲਾ, ਗੁਰਚਰਨ ਸਿੰਘ ਰਾਜ ਸਾਬਕਾ ਸਰਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ ਲੰਗੇਆਣਾ ਪੁਰਾਣਾ, ਮੇਜਰ ਸਿੰਘ ਸਾਬਕਾ ਸਰਪੰਚ ਰਾਜੇਆਣਾ, ਇਕਬਾਲ ਸਿੰਘ ਨੰਬਰਦਾਰ, ਜਗਦੀਪ ਸਿੰਘ, ਮਨਵੀਰ ਸਿੰਘ ਪ੍ਰਧਾਨ ਲੰਗੇਆਣਾ, ਬੱਬੂ ਨੱਥੂ ਵਾਲਾ, ਲਖਵੀਰ ਸਿੰਘ ਫੂਲੇਵਾਲਾ, ਪ੍ਰਧਾਨ ਕਾਕਾ, ਰਾਜਾ ਸਾਬਕਾ ਸਰਪੰਚ, ਪਵਨਜੀਤ ਸਿੰਘ ਸਾਬਕਾ ਸਰਪੰਚ ਡੇਮਰੂ ਖ਼ੁਰਦ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਭਲੂਰ, ਗੁਰਲਾਲ ਸਿੰਘ ਕੋਟਲਾ, ਜਗਦੇਵ ਸਿੰਘ ਮੱਲ੍ਹੀ, ਰਿੰਕਾ ਸਾਬਕਾ ਸਰਪੰਚ ਚੀਦਾ, ਅਮਰ ਸਿੰਘ ਸਾਬਕਾ ਸਰਪੰਚ ਫੂਲੇਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮਾਹਲਾ, ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਸਨੀ ਗਿੱਲ, ਡੱਲਾ ਨੇ ਵੰਡੀ ਰਾਹਤ ਸਮੱਗਰੀ ਸੁਖਬੀਰ ਦੇ ਆਦੇਸ਼ਾਂ 'ਤ... ਅਗਲੀ ਖ਼ਬਰ ਹਾਰਵਰਡ ਕਾਨਵੈਂਟ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ
Ad Position 24