15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੁਰਦੁਆਰਾ ਸਾਹਿਬ ਵਿਖੇ ਅੱਜ ਹੋਵੇਗਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਦੇ ਮਹੰਤ ਬਾਬਾ ਸਾਧੂ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 04-09-2025
ਠੱਠੀ ਭਾਈ, 3 ਸਤੰਬਰ (ਜਗਰੂਪ ਸਿੰਘ ਮਠਾੜੂ)-ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਪਿੰਡ ਠੱਠੀ ਭਾਈ ਦੇ ਮਹੰਤ ਗਿਆਨੀ ਬਾਬਾ ਸਾਧੂ ਸਿੰਘ ਖ਼ਾਲਸਾ ਜੋ ਪਿਛਲੇ ਦਿਨੀਂ ਸਰੀਰਕ ਚੋਲਾ ਤਿਆਗਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੇ ਅਚਾਨਕ ਬੇਵਕਤ ਚਲੇ ਜਾਣ 'ਤੇ ਦੁੱਖ ਪ੍ਰਗਟ ਕਰਦਿਆਂ ਨਗਰ ਦੇ ਸੀਨੀਅਰ ਅਕਾਲੀ ਆਗੂ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਸਰਕਲ ਪ੍ਰਧਾਨ ਅਤੇ ਸਰਪੰਚ ਠੱਠੀ ਭਾਈ, ਗਿਆਨੀ ਗੁਰਮੇਲ ਸਿੰਘ, ਬੋਹੜ ਸਿੰਘ ਚੀਮਾ, ਪੰਚ ਸੁਖਵੰਤ ਸਿੰਘ ਸੁੱਖਾ, ਯੂਥ ਆਗੂ ਸੀਰਾ ਮਾਨ, ਕਾਲਾ ਡੇਅਰੀ ਵਾਲਾ, ਕੇਵਲ ਸਿੰਘ ਬਰਾੜ, ਲਛਮਣ ਸਿੰਘ ਸੈਕਟਰੀ, ਨਿਰਮਲ ਸਿੰਘ ਕਿੰਗਰਾ ਆਦਿ ਆਗੂਆਂ ਨੇ ਕਿਹਾ ਕਿ ਬਾਬਾ ਸਾਧੂ ਸਿੰਘ ਖ਼ਾਲਸਾ ਦਾ ਚਲੇ ਜਾਣ ਸਮਾਜ ਅਤੇ ਸੰਗਤ ਲਈ ਵੱਡਾ ਘਾਟਾ ਹੈ | ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਤੱਕ ਜਿੱਥੇ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਆਪ ਨੂੰ ਸਮਰਪਿਤ ਰੱਖਿਆ ਉੱਥੇ ਆਪ ਦੇ ਕਾਰਜਕਾਲ ਦੌਰਾਨ ਗੁਰਦੁਆਰਾ ਸਾਹਿਬ ਦੇ ਅਨੇਕਾਂ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਹੋਏ | ਆਗੂਆਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਤੇ ਪਰਿਵਾਰਕ ਮੈਂਬਰਾਂ ਅਤੇ ਸੰਗਤ ਨੂੰ ਇਹ ਵੱਡਾ ਦੁੱਖ ਸਹਿਣ ਦੀ ਸਮਰਥਾ ਬਖ਼ਸ਼ਣ | ਮਹੰਤ ਗਿਆਨੀ ਬਾਬਾ ਸਾਧੂ ਸਿੰਘ ਨਮਿਤ ਰੱਖੇ ਹੋਏ ਸਹਿਜ ਪਾਠ ਅਤੇ ਅਖੰਡ ਪਾਠ ਦੇ ਭੋਗ ਅੱਜ 4 ਸਤੰਬਰ 2025 ਵੀਰਵਾਰ ਨੂੰ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਿੰਡ ਠੱਠੀ ਭਾਈ ਜ਼ਿਲ੍ਹਾ ਮੋਗਾ ਵਿਖੇ ਪਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਤੁਰੰਤ ਕੀਤੀ ਜਾਵੇ-ਸੰਧੂ ਅਗਲੀ ਖ਼ਬਰ ਮੈਕਰੋ ਗਲੋਬਲ ਨੇ 20 ਦਿਨਾਂ ਵਿਚ ਹਰਪਿ੍ਆ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ-ਡੱਲਾ
Ad Position 24