ਨਿਹਾਲ ਸਿੰਘ ਵਾਲਾ, 4 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋਣ ਕਾਰਨ ਹਿੰਮਤਪੁਰਾ ਪਿੰਡ ਦੀ ਮਜ਼ਦੂਰ ਪਰਿਵਾਰਾਂ ਦੇ ਕਈ ਘਰ ਅਤੇ ਛੱਤਾਂ ਨੁਕਸਾਨੀਆਂ ਗਈਆਂ | ਜਿਸ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦੇ ਸਮੂਹ ਸਟਾਫ਼ ਵਲੋਂ ਆਪਣੀ ਨੇਕ ਕਮਾਈ 'ਚੋਂ ਸਕੂਲ ਦੇ ਵਿਦਿਆਰਥੀਆਂ ਦੇ ਦੋ ਪਰਿਵਾਰਾਂ ਦੀਆਂ ਨੁਕਸਾਨੀਆਂ ਛੱਤਾਂ ਦੀ ਰਿਪੇਅਰ ਲਈ ਦਸ-ਦਸ ਹਜ਼ਾਰ ਦੀ ਵਿੱਤੀ ਮਦਦ ਕੀਤੀ ਗਈ | ਸਕੂਲ ਮੁਖੀ ਅਮਨਦੀਪ ਮਾਛੀਕੇ ਅਤੇ ਜਗਮੀਤ ਸਿੰਘ ਡੀ.ਪੀ.ਈ. ਲੁਹਾਰਾ ਨੇ ਕਿਹਾ ਕਿ ਸਕੂਲ ਵਿਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ਼ ਇਸ ਦੁੱਖ ਦੀ ਘੜੀ ਸਾਥ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਸਕੂਲ ਅਧਿਆਪਕਾਂ ਸੁਨੀਲ ਕੁਮਾਰ, ਸੋਮਨ ਸਿੰਘ, ਬਿਕਰਮ ਸਿੰਘ ਕਲਰਕ ਅਤੇ ਨਵਦੀਪ ਧੂੜਕੋਟ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਮਾਪਿਆਂ ਜਗਜੀਤ ਕੁਮਾਰ ਸ਼ਰਮਾ ਅਤੇ ਹਰਦੀਪ ਸਿੰਘ (ਡਰੇਨ ਦਾ ਪੁਲ) ਨੂੰ ਸਟਾਫ਼ ਵਲੋਂ 10 -10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ ਤਾਂ ਕਿ ਇਸ ਮੁਸੀਬਤ ਦੀ ਘੜੀ ਉਨ੍ਹਾਂ ਦੀ ਮਦਦ ਹੋ ਸਕੇ | ਇਸ ਸਮੇਂ ਅਮਨਦੀਪ ਸਿੰਘ ਮਾਛੀਕੇ, ਜਗਮੀਤ ਲੋਹਾਰਾ ਡੀ.ਪੀ.ਈ., ਨਵਦੀਪ ਧੂੜਕੋਟ, ਸੁਨੀਲ ਕੁਮਾਰ, ਸੋਮਨ ਸਿੰਘ, ਸੁਖਦੀਪ ਸਿੰਘ, ਨਿਰਪਿੰਦਰਦੀਪ ਸਿੰਘ, ਮਨਦੀਪ ਸਿੰਘ ਕੈਂਪਸ ਮੈਨੇਜਰ, ਬਿਕਰਮ ਸਿੰਘ ਕਲਰਕ, ਰੋਹਿਤ ਕੁਮਾਰ, ਮੈਡਮ ਮਨਦੀਪ ਕੌਰ, ਮੈਡਮ ਰਚਨਾ, ਜਸਵਿੰਦਰ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਚਰਨਜੀਤ ਸਿੰਘ, ਰਣਦੀਪ ਸਿੰਘ, ਪੂਨਮਪ੍ਰੀਤ ਕੌਰ, ਪਵਨਦੀਪ ਕੌਰ, ਬਲਵਿੰਦਰ ਸਿੰਘ ਚੌਕੀਦਾਰ, ਪਵਿੱਤਰ ਸਿੰਘ ਪੀਅਨ, ਜਸਵਿੰਦਰ ਸਿੰਘ ਸਵੀਪਰ, ਮਨਜੋਤ ਕੌਰ, ਸੁਖਵਿੰਦਰ ਕੌਰ ਕੁੱਕ, ਸਰਬਜੀਤ ਕੌਰ, ਹਰਬੰਸ ਕੌਰ, ਬਲਵੀਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |