05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਵਿਧਾਇਕ ਸੁਖਾਨੰਦ ਦੀ ਅਗਵਾਈ ਹੇਠ ਬਾਘਾ ਪੁਰਾਣਾ ਤੋਂ ਹੜ੍ਹ ਪੀੜਤਾਂ ਲਈ 11 ਟਰਾਲੀਆਂ ਜ਼ਰੂਰੀ ਰਾਹਤ ਸਮੱੱਗਰੀ ਰਵਾਨਾ <br/>

Ad Position 21
No active advertisement
ਅਜੀਤ ਡੈਸਕ 05-09-2025
ਬਾਘਾ ਪੁਰਾਣਾ, 4 ਸਤੰਬਰ (ਟਿੰਕੂ ਕਾਠਪਾਲ)-ਨਵੀਂ ਅਨਾਜ ਮੰਡੀ ਬਾਘਾ ਪੁਰਾਣਾ ਤੋਂ ਹੜ੍ਹ ਪੀੜਤਾਂ ਲਈ 11 ਟਰਾਲੀਆਂ ਜ਼ਰੂਰੀ ਰਾਹਤ ਸਮੱਗਰੀ ਨਾਲ ਅਜਨਾਲਾ ਲਈ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਂਦਾਰਾ ਲਧਾਈ ਕੇ ਨੇ ਦੱਸਿਆ ਕਿ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੀ ਅਗਵਾਈ ਹੇਠ ਬਾਘਾ ਪੁਰਾਣਾ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਸੰਭਵ ਹੋਈ ਹੈ ਅਤੇ ਹਰ ਰੋਜ਼ ਵਾਰੀ ਅਨੁਸਾਰ ਪੀੜਤ ਪਰਿਵਾਰਾਂ ਤੱਕ ਰਾਹਤ ਸਮੱਗਰੀ ਭੇਜਣ ਦਾ ਸਿਲਸਿਲਾ ਜਾਰੀ ਰਹੇਗਾ | ਇਸ ਮੌਕੇ ਪ੍ਰਧਾਨ ਪਵਨ ਗੁਪਤਾ ਬਾਘਾ ਪੁਰਾਣਾ, ਕੌਂਸਲਰ ਤਰੁਣ ਮਿੱਤਲ, ਆਗੂ ਅੰਕੁਸ਼ ਗੋਇਲ, ਸਰਪੰਚ ਪਰਮਿੰਦਰ ਸਿੰਘ ਸੁਖਾਨੰਦ, ਨਿਰਵੈਰ ਸਰਪੰਚ ਨੱਥੂਵਾਲਾ, ਜਸਵਿੰਦਰ ਸਿੰਘ ਸਰਪੰਚ ਵੱਡਾ ਘਰ, ਦੀਪਾ ਸਰਪੰਚ ਗਿੱਲ, ਤਰਸੇਮ ਸਿੰਘ ਸੰਗਮ (ਜ਼ਿਲ੍ਹਾ ਪ੍ਰਧਾਨ ਕਿਸਾਨ ਸੈਲ, ਆਮ ਆਦਮੀ ਪਾਰਟੀ), ਡਾ. ਪੰਮਾ ਸਮਾਧ ਭਾਈ, ਹਰਪ੍ਰੀਤ ਬਾਘਾ ਪੁਰਾਣਾ, ਸਹਿਜ ਨੱਥੂ ਵਾਲਾ, ਜੱਸਾ ਕਿੰਗਰਾ ਸਮਾਧ ਭਾਈ ਸਮੇਤ ਵੱਖ-ਵੱਖ ਪਿੰਡਾਂ ਦੇ ਗ੍ਰਾਮ ਪੰਚਾਇਤਾਂ ਦੇ ਆਗੂ ਅਤੇ ਵਿਦੇਸ਼ਾਂ ਵਿਚ ਰਹਿੰਦੇ ਐਨ.ਆਰ.ਆਈ. ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ਅਤੇ ਉਨ੍ਹਾਂ ਨੇ ਇਸ ਰਾਹਤ ਕਾਰਜ ਲਈ ਯੋਗਦਾਨ ਪਾਇਆ | ਵਿਧਾਇਕ ਸੁਖਾਨੰਦ ਨੇ ਕਿਹਾ ਕਿ ਪੂਰੇ ਹਲਕੇ ਦੇ ਲੋਕ ਇਕ ਪਰਿਵਾਰ ਵਾਂਗ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਖੜ੍ਹੇ ਹਨ | ਉਨ੍ਹਾਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ ਅਤੇ ਹਰ ਸੰਭਵ ਸਹਾਇਤਾ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਕੇਂਦਰੀ ਮਾਡਰਨ ਜੇਲ੍ਹ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਭਾਈ ਕਾਹਨ ਸਿੰਘ ਨਾਭਾ ਦੇ ਰਚਿਤ 'ਮਹਾਨਕੋਸ਼' ਦੀ ਬੇਅਦਬੀ ਕੀਤੇ ਜਾਣ ਦੀ ਕਾਰਵਾਈ ਨਿੰਦਣਯੋਗ-ਗਿਆਨੀ ਗੁਰਮੇਲ ਸਿੰਘ <br/...
Ad Position 24