ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਜ਼ਿਲ੍ਹੇ ਦੇ ਪਿੰਡ ਮੰਡੀਰਾ ਕਲਾਂ ਦੀ ਰਹਿਣ ਵਾਲੀ ਕੈਂਸਰ ਤੋਂ ਪੀੜਤ ਔਰਤ ਦੇ ਘਰ ਦੀ ਛੱਤ ਪਿਛਲੇ ਦਿਨ ਹੋਈ ਭਾਰੀ ਬਾਰਿਸ਼ ਕਾਰਨ ਡਿਗ ਗਈ | ਸੂਚਨਾ ਮਿਲਦੇ ਹੀ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੌਕੇ ਦਾ ਨਿਰੀਖਣ ਕਰਨ ਤੋਂ ਬਾਅਦ ਕਮਰਾ ਅਤੇ ਰਸੋਈ ਬਣਾਉਣ ਦੀ ਜ਼ਿੰਮੇਵਾਰੀ ਲਈ | ਅੱਜ ਵਿਧਾਇਕਾ ਡਾ. ਅਰੋੜਾ ਨੇ ਮੰਡੀਰਾ ਕਲਾਂ ਸਥਿਤ ਔਰਤ ਦੇ ਘਰ ਜਾ ਕੇ ਉਸ ਨੂੰ ਘਰ ਦੀ ਉਸਾਰੀ ਲਈ ਨਕਦੀ ਦੀ ਪਹਿਲੀ ਕਿਸ਼ਤ ਭੇਟ ਕੀਤੀ | ਇਸ ਮੌਕੇ ਵਿਧਾਇਕਾ ਡਾ. ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਹਰ ਪਾਸਿਉਂ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਉਹ ਪ੍ਰਮਾਤਮਾ ਦੇ ਚਰਨਾਂ ਵਿਚ ਉਨ੍ਹਾਂ ਦੀ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਦੀ ਹੈ |