14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਚਾਇਤ ਘਰ ਜਲਾਲਾਬਾਦ ਪੂਰਬੀ 'ਚ ਟੀ.ਬੀ. ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ <br/>

Ad Position 21
No active advertisement
ਅਜੀਤ ਡੈਸਕ 06-09-2025
ਧਰਮਕੋਟ, 5 ਸਤੰਬਰ (ਪਰਮਜੀਤ ਸਿੰਘ)-ਪਿੰਡ ਜਲਾਲਾਬਾਦ ਪੂਰਬੀ ਵਿਚ ਸਰਪੰਚ ਅਤੇ ਗ੍ਰਾਮ ਪੰਚਾਇਤ ਵਲੋਂ ਟੀ.ਬੀ. ਮੁਕਤ ਗ੍ਰਾਮ ਪੰਚਾਇਤ ਬਣਾਉਣ ਲਈ ਖ਼ਾਸ ਉਪਰਾਲਾ ਕੀਤਾ ਗਿਆ | ਇਸ ਮੌਕੇ 'ਤੇ ਪਿੰਡ ਵਿਚ ਜਾਗਰੂਕਤਾ ਸੰਦੇਸ਼ ਵਾਲੇ ਫਲੈਕਸ ਲਗਾਏ ਗਏ, ਤਾਂ ਜੋ ਪਿੰਡ ਵਾਸੀਆਂ ਨੂੰ ਟੀ.ਬੀ. ਵਰਗੀ ਬਿਮਾਰੀ ਤੋਂ ਬਚਾਅ ਬਾਰੇ ਜਾਣਕਾਰੀ ਮਿਲ ਸਕੇ | ਇਸ ਸਮਾਗਮ ਵਿਚ ਐਨ.ਟੀ.ਈ.ਪੀ. ਸਟਾਫ਼ ਅਤੇ ਜ਼ਿਲ੍ਹਾ ਲੀਡ ਸੁਧੀਰ ਕੁਮਾਰ ਸਿੰਘ, ਜ਼ਿਲ੍ਹਾ ਐਮ.ਐਨ.ਈ. ਸੰਜੀਵ ਮਿਸ਼ਰਾ, ਕਮਿਊਨਿਟੀ ਕੋਆਰਡੀਨੇਟਰ ਹੀਨਾ, ਨੇਹਾ, ਮੰਗਲ ਅਤੇ ਟੀ.ਬੀ. ਚੈਂਪੀਅਨ ਰਮਨਦੀਪ ਕੌਰ ਹਾਜ਼ਰ ਸਨ | ਪੰਚਾਇਤ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਮੇਂ-ਸਮੇਂ 'ਤੇ ਟੀ.ਬੀ. ਦੀ ਜਾਂਚ ਕਰਵਾਉਣ ਤੇ ਇਲਾਜ ਨੂੰ ਅਧੂਰਾ ਨਾ ਛੱਡਣ | ਨਾਲ ਹੀ ਪਿੰਡ ਨੂੰ ਪੂਰੀ ਤਰ੍ਹਾਂ ਟੀ.ਬੀ. ਮੁਕਤ ਬਣਾਉਣ ਲਈ ਸਭ ਦੇ ਸਾਂਝੇ ਯੋਗਦਾਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਰਾਜਿੰਦਰ ਸਿੰਘ ਡੱਲਾ ਵਲੋਂ ਹੜ੍ਹ ਪ੍ਰਭਾਵਿਤ ਏਰੀਏ 'ਚ ਨਿਭਾਈਆਂ ਜਾਂਦੀਆਂ ਸੇਵਾਵਾਂ ਸ਼ਲਾਘਾਯੋਗ-ਭਾਰਤੀ, ਧਰਮਕੋਟ <br/>... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵਲੋਂ 8ਵਾਂ ਖ਼ੂਨਦਾਨ ਕੈਂਪ ਅੱਜ
Ad Position 24