ਕੋਟ ਈਸੇ ਖਾਂ, 5 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦਾ ਪ੍ਰਧਾਨ ਅਤੇ ਡਾਇਰੈਕਟਰ ਗਮਾਡਾ ਜਸਵਿੰਦਰ ਸਿੰਘ ਸਿੱਧੂ ਜਿਸ ਦਾ ਕਈ ਸੰਘਰਸ਼ਾਂ 'ਚ ਪਿਛਲੇ 25 ਸਾਲਾਂ ਦਾ ਆਪਣਾ ਇਕ ਇਤਿਹਾਸ ਹੈ | ਪੰਜਾਬ 'ਚ ਆਏ ਹੜ੍ਹਾਂ ਦੇ ਮੱਦੇਨਜ਼ਰ ਆਪਣੇ ਸਾਥੀਆਂ ਨੂੰ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਮਦਦ ਕਰਨ ਲਈ ਕਿਹਾ, ਉੱਥੇ ਵਿੱਤੀ ਸਹਾਇਤਾ ਵੀ ਭੇਜੀ | ਆਪਣੇ ਹਲਕਾ ਧਰਮਕੋਟ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਸਵਿੰਦਰ ਸਿੰਘ ਸਿੱਧੂ ਦਿਨ ਰਾਤ ਲੱਕ ਬੰਨ੍ਹ ਕੇ ਘੁੰਮ ਰਿਹਾ ਹੈ | ਸਿੱਧੂ ਵਲੋਂ ਰਾਤਾਂ ਦੇ ਸਮੇਂ ਵਿਚ ਵੀ ਪਸ਼ੂਆਂ ਲਈ ਚਾਰੇ, ਬੰਨ੍ਹ 'ਤੇ ਮਿੱਟੀ ਪਾ ਰਹੇ ਟਰੈਕਟਰਾਂ ਲਈ ਡੀਜ਼ਲ ਤੇ ਲੋੜਾਂ ਅਨੁਸਾਰ ਕਰਿਆਨੇ ਦਾ ਸਾਮਾਨ ਆਦਿ ਲੋੜਾਂ ਵਿਚ ਕੋਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਇੱਥੇ ਹੀ ਬੱਸ ਨਹੀਂ, ਜਸਵਿੰਦਰ ਸਿੰਘ ਸਿੱਧੂ ਨੇ ਦਰਿਆ ਕੰਡੇ ਵੱਸਦੇ ਲੋਕਾਂ ਦੇ ਅਸਲ ਦਰਦ ਨੂੰ ਬਿਆਨਦੀਆਂ ਸਚਾਈਆਂ ਸਰਕਾਰ ਸਾਹਮਣੇ ਲਿਆਂਦੀਆਂ | ਸਿੱਧੂ ਦੇ ਸਾਥੀਆਂ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਵਿੰਦਰ ਸਿੰਘ ਸਿੱਧੂ ਲੋਕ ਨੇਤਾ ਬਣ ਕੇ ਹਲਕਾ ਧਰਮਕੋਟ 'ਚ ਉੱਭਰ ਰਿਹਾ ਅਤੇ ਜਿਵੇਂ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਦੇ ਚੁੱਲ੍ਹੇ ਜਸਵਿੰਦਰ ਸਿੰਘ ਸਿੱਧੂ ਨੇ ਬਲਦੇ ਕੀਤੇ, ਓਵੇਂ ਹੀ ਹਲਕਾ ਧਰਮਕੋਟ ਦੇ ਕਈ ਲੋਕ ਮਸਲੇ ਤੇ ਉਨ੍ਹਾਂ ਦੇ ਹੱਲ ਲਈ ਜਸਵਿੰਦਰ ਸਿੰਘ ਸਿੱਧੂ ਲੜਾਈ ਲੜਨ ਦੀ ਸਮਰੱਥਾ ਰੱਖਦਾ ਹੈ |