ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਪੈਰਾ ਮੈਡੀਕਲ ਜ਼ਿਲ੍ਹਾ ਪੱਧਰੀ ਐਸੋਸੀਏਸ਼ਨ ਮੋਗਾ ਦਾ ਗਠਨ ਸਰਬਸੰਮਤੀ ਨਾਲ ਜ਼ਿਲ੍ਹਾ ਕੋਆਰਡੀਨੇਟਰ ਕੁਲਬੀਰ ਸਿੰਘ ਢਿੱਲੋਂ, ਰਾਜ ਕੁਮਾਰ ਤੇ ਰਘੁਬੀਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੋਗਾ ਵਿਖੇ ਹੋਇਆ | ਜਿਸ ਵਿਚ ਜ਼ਿਲ੍ਹਾ ਮੋਗਾ ਦੇ ਪੈਰਾ ਮੈਡੀਕਲ ਸਟਾਫ਼ ਨੇ ਹਿੱਸਾ ਲਿਆ | ਇਸ ਮੌਕੇ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜ਼ਿਲ੍ਹਾ ਚੇਅਰਮੈਨ ਸਿਮਰਜੀਤ ਕੌਰ, ਕਨਵੀਨਰ ਪਰਮਿੰਦਰ ਸਿੰਘ, ਕੋ-ਕਨਵੀਨਰ ਮਲਕੀਤ ਸਿੰਘ, ਚੀਫ਼ ਆਰਗੇਨਾਈਜ਼ਰ ਗੁਰਜੀਤ ਕੌਰ, ਆਰਗੇਨਾਈਜ਼ਰ ਪੁਨੀਤ ਕੌਰ, ਕੈਸ਼ੀਅਰ ਕੁਲਵਿੰਦਰ ਕੌਰ ਸੋਖੀ, ਜਗਬੀਰ ਸਿੰਘ, ਸਕੱਤਰ ਪੈੱ੍ਰਸ ਸਕੱਤਰ ਰਜਿੰਦਰ ਕੌਰ, ਕਿਰਪਾਲ ਸਿੰਘ, ਦਫ਼ਤਰ ਸਕੱਤਰ ਵਿਨੋਦ ਕੁਮਾਰ, ਕਮਲਪ੍ਰੀਤ ਸਿੰਘ, ਪੈੱ੍ਰਸ ਸਕੱਤਰ ਰਾਜਿੰਦਰ ਕੌਰ, ਐਡੀਟਰ ਸੁਖਜੀਤ ਸਿੰਘ ਅਮਰੀਕ ਸਿੰਘ, ਜਥੇਬੰਦਕ ਸਕੱਤਰ ਮਨੇਸ਼ ਕੁਮਾਰ, ਪ੍ਰੋਪੇਗੰਡਾ ਸਕੱਤਰ ਸੋਹਨ ਲਾਲ ਕਟਾਰੀਆ ਅਤੇ ਕਮੇਟੀ ਮੈਂਬਰ ਲਖਵੀਰ ਕੌਰ, ਪੂਨਮ ਰਾਣੀ, ਨਵਦੀਪ ਕੌਰ, ਅੰਜਲੀ, ਸਾਜਨ, ਰਘਬੀਰ ਸਿੰਘ ਅਤੇ ਨਵਦੀਪ ਸੂਦ ਨਿਯੁਕਤ ਕੀਤੇ ਗਏ | ਪੈੱ੍ਰਸ ਸਕੱਤਰ ਰਾਜਿੰਦਰ ਕੌਰ ਨੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੀਟਿੰਗ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਰੁਕੇ ਹੋਏ ਕੰਮਾਂ ਨੂੰ ਹਰ ਹਾਲਤ ਵਿਚ ਸੰਭਵ ਕਰਵਾਇਆ ਜਾਵੇਗਾ | ਇਸ ਮੌਕੇ ਨਰਸਿੰਗ ਸਿਸਟਰ ਲਖਬੀਰ ਕੌਰ ਯਸਕੀਰਤ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਪੁਰਬਾ, ਜਗਦੀਪ ਕੌਰ, ਗੁਰਜਿੰਦਰ ਕੌਰ, ਰਾਣੀ ਮੈਡਮ, ਸੰਗੀਤ ਕੁਮਾਰ, ਵਿਕਾਸ ਕੁਮਾਰ, ਰਮਨ ਕੁਮਾਰ, ਰਵੀ ਕੁਮਾਰ, ਰਾਜਪਾਲ ਸਿੰਘ, ਅਨੇਸ਼ ਕੁਮਾਰ, ਪੰਕਜ ਸ਼ਰਮਾ ਹਾਜ਼ਰ ਸਨ |