ਮੋਗਾ, 5 ਸਤੰਬਰ (ਸੁਰਿੰਦਰਪਾਲ ਸਿੰਘ)-ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੌਲਤਪੁਰਾ ਵਲੋਂ ਲੋਕਾਂ ਨੂੰ ਚੰਗੀ ਸਿਹਤ ਵਾਸਤੇ ਸਾਈਕਲ ਐਕਸਾਈਜ਼ ਨਾਲ ਜੋੜਨ ਲਈ ਇਕ ਲੱਕੀ ਡਰਾਅ ਕੱਢਿਆ ਗਿਆ ਜਿਸ ਵਿਚ 5 ਸਾਈਕਲ ਵੰਡੇ ਗਏ ਕਿਉਂਕਿ ਟੀਮ ਦਾ ਇਹ ਇਕ ਮਿਸ਼ਨ ਹੈ ਕਿ ਲੋਕਾਂ ਨੂੰ ਤੰਦਰੁਸਤ ਰੱਖਿਆ ਜਾਵੇ | ਆਗੂਆਂ ਨੇ ਦੱਸਿਆ ਕਿ ਸਾਨੂੰ ਪ੍ਰਵਾਸੀ ਵੀਰ ਸਮਾਜ ਸੇਵੀ ਅਤੇ ਧਾਰਮਿਕ ਅਤੇ ਨਗਰਾਂ ਦੀਆਂ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ | ਇਹ ਲੱਕੀ ਡਰਾਅ ਬੰਟੀ ਕਾਲਰਾ, ਪ੍ਰੇਮਾ ਮਨਿਆਰੀ ਸਟੋਰ, ਪਰਮਵਿਜੇ ਓਪਲ, ਹਰਦੀਪ ਸਿੰਘ ਜੋਗੇਵਾਲਾ, ਮਨਦੀਪ ਕੌਰ ਜੋਗੇਵਾਲਾ ਦੇ ਕੂਪਨ ਨਿਕਲੇ | ਇਸ ਸਮੇਂ ਟੀਮ ਦੇ ਆਗੂ ਮਾਸਟਰ ਬਲਕਰਨ ਸਿੰਘ, ਗਿਆਨੀ ਅਜਮੇਰ ਸਿੰਘ, ਡਾ. ਕੇਵਲ ਸਿੰਘ, ਪ੍ਰਧਾਨ ਰੂਪ ਸਿੰਘ, ਬਲਰਾਜ ਸਿੰਘ ਰਾਜ ਮੈਡੀਕਲ, ਨਰਿੰਦਰਪਾਲ ਉੱਪਲ, ਸਾਬਕਾ ਸਰਪੰਚ ਗੁਰਮੀਤ ਸਿੰਘ, ਰਮੇਸ਼ ਪੂਰੀ, ਨੀਟਾ ਪੂਰੀ, ਰਾਜੂ ਹਾਂਡਾ, ਦਰਸ਼ਨ ਸਿੰਘ ਫ਼ੌਜੀ, ਜਗਰੂਪ ਸਿੰਘ ਬਾਠ, ਪ੍ਰੋ. ਬਲਵਿੰਦਰ ਸਿੰਘ, ਚੰਚਲ ਬਾਠ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਜਸਪਾਲ ਸਿੰਘ ਮੈਂਬਰ, ਕੇਵਲ ਸਿੰਘ ਮੈਂਬਰ, ਜਗਰਾਜ ਸਿੰਘ ਨਿੱਕਾ, ਸਾਧੂ ਸਿੰਘ ਮਿਸਤਰੀ, ਪ੍ਰੀਤਮ ਸਿੰਘ ਸਬਜ਼ੀ ਵਾਲਾ, ਪ੍ਰਧਾਨ ਬੂਟਾ ਸਿੰਘ ਦੌਲਤਪੁਰਾ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ |