06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਸਰਕਾਰ ਸਕੂਲਾਂ 'ਚ ਲਾਜ਼ਮੀ ਕਰੇ ਤੈਰਾਕੀ ਸਿੱਖਿਆ-ਸਮਾਧਵੀ, ਢਿੱਲੋਂ <br/>

Ad Position 21
No active advertisement
ਅਜੀਤ ਡੈਸਕ 23-09-2025

ਸਮਾਧ ਭਾਈ, 22 ਸਤੰਬਰ (ਜਗਰੂਪ ਸਿੰਘ ਸਰੋਆ)-ਪੰਜਾਬ ਸਰਕਾਰ ਨੇ ਸੂਬੇ ਅੰਦਰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਬੁਨਿਆਦੀ ਸਿੱਖਿਆ ਦੇਣ ਦਾ ਜੋ ਬੀੜਾ ਚੁੱਕਿਆ ਹੈ ਉਸ ਤਹਿਤ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਹਰ ਪਿੰਡ ਦੇ ਸਕੂਲ 'ਚ ਤੈਰਾਕੀ ਪੂਲ ਬਣਾਏ ਜਾਣ ਅਤੇ ਬੱਚਿਆਂ ਨੂੰ ਮੁੱਢ ਤੋਂ ਹੀ ਪਾਣੀ ਵਿਚ ਤੈਰਨ ਦੀ ਟ੍ਰੇਨਿੰਗ ਦਿੱਤੀ ਜਾਵੇ | ਇਹ ਪ੍ਰਗਟਾਵਾ ਲੇਖਕ ਤੇ ਚਿੰਤਕ ਤਰਲੋਚਨ ਸਮਾਧਵੀ ਅਤੇ ਲੇਖਕ ਪ੍ਰਗਟ ਸਿੰਘ ਢਿੱਲੋਂ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਹਿਰਾਂ, ਕੱਸੀਆਂ, ਦਰਿਆਵਾਂ, ਸੂਇਆਂ ਦਾ ਜਾਲ ਵਿਛਿਆ ਹੋਇਆ ਹੈ ਤੇ ਸਕੂਲੀ ਬੱਸਾਂ ਬੱਚਿਆਂ ਨੂੰ ਲੈ ਕੇ ਇੱਥੋਂ ਗੁਜ਼ਰਦੀਆਂ ਹਨ | ਕਈ ਬੱਸਾਂ ਚਾਰ ਚਾਰ ਪੁਲਾਂ ਤੋਂ ਲੰਘਦੀਆਂ ਹੋਣ ਕਰਕੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਰ ਸਾਲ ਹੜ੍ਹਾਂ ਦੀ ਮਾਰ ਝੱਲਦੇ ਖੇਤਰ ਦੇ ਹਰ ਨਾਗਰਿਕ ਨੂੰ ਵੀ ਪਾਣੀ ਦੇ ਵਹਾਅ ਨਾਲ ਨਿਪਟਣ ਦੀ ਟਰੇਨਿੰਗ ਦੇਣੀ ਚਾਹੀਦੀ ਹੈ ਤਾਂ ਜੋ ਹਰ ਬੱਚਾ ਤੇ ਬਾਲਗ ਘੱਟੋ ਘੱਟ ਆਪਣੀ ਜਾਨ ਤਾਂ ਬਚਾ ਸਕੇ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਕ ਸਰਵੇ ਕਰਵਾ ਕੇ ਸਵੀਮਿੰਗ ਪੂਲ ਨਾ ਬਣਾਉਣ ਅਤੇ ਤੈਰਾਕੀ ਟਰੇਨਰ ਨਾ ਰੱਖਣ ਵਾਲੀਆਂ ਸੰਸਥਾਵਾਂ ਖਿਲਾਫ ਕਾਰਵਾਈ ਕਰੇ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਰੌਸ਼ਨਵਾਲਾ ਨੇ ਹੜ੍ਹ ਪੀੜਤਾਂ ਲਈ 50 ਹਜ਼ਾਰ ਦੀ ਰਾਸ਼ੀ ਹਲਕਾ ਵਿਧਾਇਕ ਲਾਡੀ ਨੂੰ ਸੌਂਪੀ <br/> ਅਗਲੀ ਖ਼ਬਰ ਫਰਜ਼ੀ ਠੇਕੇਦਾਰ ਬਣ ਕੇ ਬੀ.ਐੱਸ.ਐੱਨ.ਐੱਲ. ਦੀ ਕੇਬਲ ਚੋਰੀ ਕਰਨ ਦੇ ਮਾਮਲੇ 'ਚ ਗਰੋਹ ਦੇ 14 ਮੈਂਬਰ ਗਿ੍ਫ਼ਤਾਰ <br/>
Ad Position 24
No active advertisement