06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਫਰਜ਼ੀ ਠੇਕੇਦਾਰ ਬਣ ਕੇ ਬੀ.ਐੱਸ.ਐੱਨ.ਐੱਲ. ਦੀ ਕੇਬਲ ਚੋਰੀ ਕਰਨ ਦੇ ਮਾਮਲੇ 'ਚ ਗਰੋਹ ਦੇ 14 ਮੈਂਬਰ ਗਿ੍ਫ਼ਤਾਰ <br/>

Ad Position 21
No active advertisement
ਪੁਲਿਸ ਵਲੋਂ ਕੇਬਲ ਚੋਰੀ ਦੇ ਇਲਜ਼ਾਮ 'ਚ ਗਿ੍ਫ਼ਤਾਰ ਕੀਤੇ ਗਏ ਗਰੋਹ ਦੇ ਮੈਂਬਰ | ਤਸਵੀਰ : ਪੰਨੀਵਾਲੀਆ <br/> 23-09-2025
ਸਿਰਸਾ, 22 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਵਲ ਲਾਈਨਜ਼ ਥਾਣਾ ਸਿਰਸਾ ਦੀ ਪੁਲਿਸ ਟੀਮ ਨੇ ਫਰਜ਼ੀ ਠੇਕੇਦਾਰ ਬਣ ਕੇ ਬੀ.ਐੱਸ.ਐੱਨ.ਐੱਲ. ਦੀ ਕੇਬਲ ਚੋਰੀ ਕਰਨ ਦੇ ਮਾਮਲੇ ਵਿੱਚ ਗਰੋਹ ਦੇ 14 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇਸਹਾਕ ਖਾਨ, ਹਸਨ ਖਾਨ, ਮੁਹੰਮਦ ਰਸ਼ੀਦ, ਮੁਹੰਮਦ ਖਾਲਿਦ, ਅਫਸਰ ਅਲੀ, ਮੁਹੰਮਦ ਸਾਰਿਕ ਖਾਨ, ਸਮੀਰ ਖਾਨ, ਅਵਿਸ਼ੇਕ, ਅਮਿਤ ਕੁਮਾਰ, ਭੀਮ ਸਿੰਘ, ਆਬਿਦ ਅੰਸਾਰੀ, ਵਿਪਨ, ਅਯਾਸ, ਮੁਖਤਾਰ ਆਲਮ ਵਜੋਂ ਕੀਤੀ ਗਈ ਹੈ ਜੋ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਲਾਈਨਜ਼ ਥਾਣਾ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਹੈ ਕਿ ਬੀ.ਐਸ.ਐਨ.ਐਲ. ਦੇ ਜੇ.ਟੀ.ਓ. ਸੰਦੀਪ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਲੋਕ ਫਰਜ਼ੀ ਠੇਕੇਦਾਰ ਬਣਕੇ ਬਰਨਾਲਾ ਰੋਡ ਤੋਂ ਬੀ.ਐਸ.ਐਨ.ਐਲ. ਦੀ ਤਾਂਬੇ ਦੀ ਤਾਰ ਚੋਰੀ ਕਰ ਰਹੇ ਹਨ | ਸ਼ਿਕਾਇਤ ਦਰਜ ਕਰਨ ਉਪਰੰਤ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਕਤ ਲੋਕ ਠੇਕੇਦਾਰ ਬਣ ਕੇ ਬੀ.ਐਸ.ਐਨ.ਐਲ. ਦਾ ਕੰਮ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ ਕੇਬਲ ਬਰਾਮਦ ਕੀਤੀ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਕ ਗਰੋਹ 'ਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸਕੂਲਾਂ 'ਚ ਲਾਜ਼ਮੀ ਕਰੇ ਤੈਰਾਕੀ ਸਿੱਖਿਆ-ਸਮਾਧਵੀ, ਢਿੱਲੋਂ <br/> ਅਗਲੀ ਖ਼ਬਰ ਨਿਫ਼ਾ ਨੇ ਸਿਲਵਰ ਜੁਬਲੀ ਮੌਕੇ ਕੱਢੀ ਰਾਸ਼ਟਰੀ ਏਕਤਾ ਰੈਲੀ <br/>
Ad Position 24
No active advertisement