06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੋਗਾ ਮੰਡੀ ਵਿਖੇ ਬਾਸਮਤੀ 1509 ਦੀ ਆਮਦ ਤੇਜ਼ <br/>

Ad Position 21
No active advertisement
ਅਜੀਤ ਡੈਸਕ 23-09-2025

ਮੋਗਾ, 22 ਸਤੰਬਰ (ਅਸ਼ੋਕ ਬਾਂਸਲ)-ਮੋਗਾ ਮੰਡੀ ਵਿਖੇ ਪਿਛਲੇ ਕੁਝ ਦਿਨਾਂ ਤੋਂ ਬਾਸਮਤੀ 1509 ਅਤੇ 1692 ਕਿਸਮ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ | ਜਿਸ 'ਤੇ ਅੱਜ ਮੋਗਾ ਮੰਡੀ ਵਿਖੇ ਅਗੇਤੀ ਬਾਸਮਤੀ ਦੀਆਂ ਫਸਲਾਂ ਦੀ ਕੁਝ ਕੁਆਲਟੀਆਂ ਵਾਲੀਆਂ ਫਸਲਾਂ ਦੀ ਆਮਦ ਤੇਜ਼ ਹੋ ਗਈ ਹੈ | ਅੱਜ ਮੋਗਾ ਮੰਡੀ ਵਿਚ ਲਗਪਗ 4000 ਬੋਰੀ 1509 ਦੀ ਤੇ 1692 ਕਿਸਮ ਦੀ ਆਈ ਹੈ ਜਿਸ ਨੂੰ ਮੋਗਾ ਦੇ ਵਪਾਰੀਆਂ ਨੇ ਬੋਲੀ ਲਗਾ ਕੇ ਖਰੀਦ ਕੀਤਾ | ਇਸ ਮੌਕੇ ਵਪਾਰੀਆਂ ਨੇ 1509 ਕਿਸਮ ਦੀ ਬਾਸਮਤੀ ਲਗਪਗ 3300 ਰੁਪਏ ਅਤੇ 1692 ਕਿਸਮ ਦੀ ਬਾਸਮਤੀ 3250 ਰੁਪਏ ਤੱਕ ਖਰੀਦ ਕੀਤੀ | ਇਸ ਮੌਕੇ ਵਪਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਸੁਕਾ ਕੇ ਲਿਆਉਣ ਤਾਂ ਕਿ ਉਨ੍ਹਾਂ ਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ | ਇਸ ਮੌਕੇ ਜੀ.ਜੀ. ਐਗਰੋਟੈੱਕ ਤੋਂ ਨਿਤਿਨ ਗੁਪਤਾ, ਲਲਿਤ ਕੁਮਾਰ, ਪੰਕਜ ਕੁਮਾਰ, ਨਿਤਿਨ ਕਾਂਸਲ ਚੀਨੂੰ ਆਦੀ ਵਪਾਰੀਆਂ ਨੇ ਬਾਸਮਤੀ ਦੀ ਖਰੀਦ ਕੀਤੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਸੀਤਲ ਦਾਸ ਸਤੀਸ਼ ਚੰਦਰ ਦੀ ਦੁਕਾਨ 'ਤੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਦੀ ਬਾਸਮਤੀ ਸੌ ਬੋਰੀ ਦਾ ਭਾਅ ਲਗਵਾ ਕੇ ਸ਼ੁਰੂਆਤ ਕਰਵਾਈ ਅਤੇ ਮੋਗਾ ਮੰਡੀ ਵਿਚ ਬਾਸਮਤੀ ਆਉਣ ਦੀ ਖੁਸ਼ੀ ਵਿਚ ਲੱਡੂ ਵੰਡ ਕੇ ਵਪਾਰੀਆਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਆੜ੍ਹਤੀਆ ਸਤੀਸ਼ ਚੰਦਰ, ਰਜਿੰਦਰ ਜੈਨ, ਸਕੱਤਰ ਰਾਹੁਲ ਗਰਗ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਵਾਈਸ ਪ੍ਰਧਾਨ ਪ੍ਰਦੀਪ ਮੰਗਲਾ, ਵਿਨੋਦ ਰਾਜਪਾਲ, ਪੰਕਜ ਕੁਮਾਰ, ਅਖਿਲ ਕੁਮਾਰ, ਸੇਵਾਦਾਰ ਹਰਵਿੰਦਰ ਸਿੰਘ ਗਿਆਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜ੍ਹਤੀਏ ਤੇ ਵਪਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੈ ਚੰਦ ਬੇਵਾਲ ਪ੍ਰਧਾਨ ਅਤੇ ਹਰਵਿੰਦਰ ਪਾਲ ਸਿੰਘ ਯੂਥ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ 'ਤੇ ਸੰਤ ਬਾਬਾ ਅਜਮੇਰ ਸਿੰਘ ਰ...
Ad Position 24
No active advertisement