06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੈ ਚੰਦ ਬੇਵਾਲ ਪ੍ਰਧਾਨ ਅਤੇ ਹਰਵਿੰਦਰ ਪਾਲ ਸਿੰਘ ਯੂਥ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 23-09-2025
ਮੋਗਾ, 22 ਸਤੰਬਰ (ਸੁਰਿੰਦਰਪਾਲ ਸਿੰਘ)-ਪਰਜਾਪਤ ਸਮਾਜ ਸੇਵਾ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਵਿਚ ਪਰਜਾਪਤ ਸਮਾਜ ਦੇ ਵੱਖ-ਵੱਖ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਮੀਟਿੰਗ ਵਿਚ ਜੈ ਚੰਦ ਬੇਵਾਲ ਨੂੰ ਪ੍ਰਧਾਨ, ਹਰਵਿੰਦਰਪਾਲ ਸਿੰਘ ਨੂੰ ਯੂਥ ਪ੍ਰਧਾਨ ਅਤੇ ਸੀਨੀਅਰ ਮੈਂਬਰ ਵਿਜੈ ਕੁਮਾਰ ਨੂੰ ਮੁੱਖ ਸਲਾਹਕਾਰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ | ਇਸ ਮੌਕੇ ਮੈਂਬਰਾਂ ਵਲੋਂ ਨਵੇ ਅਹੁਦੇਦਾਰਾਂ ਨੂੰ ਹਾਰ ਪਾਕੇ ਅਤੇ ਲੱਡੂ ਖਿਵਾ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀ ਗਈਆਂ | ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣੀ ਜ਼ੁੰਮੇਵਾਰੀ ਬੜੀ ਹੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ | ਪਰਜਾਪਤ ਸਮਾਜ ਦੀ ਸੇਵਾ ਲਈ ਤਿਆਰ ਰਹਿਣਗੇ | ਸੁਸਾਇਟੀ ਦਾ ਮੁੱਖ ਟੀਚਾ ਲੋੜਵੰਦ ਪਰਿਵਾਰਾਂ ਲਈ ਮੈਡੀਕਲ ਮਦਦ ਅਤੇ ਸਿੱਖਿਆ ਹੋਵੇਗਾ | ਇਸ ਮੌਕੇ ਅਜੀਤ ਵਰਮਾ ਐਡਵੋਕੇਟ ਅਤੇ ਹੰਸ ਰਾਜ ਨੇ ਦੱਸਿਆ ਕਿ ਸੁਸਾਇਟੀ ਵਲੋਂ ਪਹਿਲਾਂ ਵੀ ਮੈਡੀਕਲ ਅਤੇ ਸਿੱਖਿਆ ਦੇ ਖੇਤਰ ਵਿਚ ਕਈ ਕਾਰਜ ਕੀਤੇ ਗਏ ਹਨ | ਇਸ ਮੌਕੇ ਸੁਸਾਇਟੀ ਦੇ ਮੈਂਬਰ ਤੇਜਿੰਦਰਪਾਲ, ਰਮਨ ਕੁਮਾਰ, ਮਿੰਟੂ ਪਰਜਾਪਤੀ, ਪਵਨ ਕੁਮਾਰ, ਅਰਜਨ ਰਾਮ, ਅਸ਼ੋਕ ਕੁਮਾਰ, ਵਿਕੀ ਵਰਮਾ, ਜੋਗਿੰਦਰਪਾਲ ਵਰਮਾ, ਨਰੇਸ਼ ਕੁਮਾਰ, ਰੌਸ਼ਨ ਲਾਲ, ਕੁਲਵਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਰਮੀਤ ਕੌਰ ਮਿਆਣਾ ਦੇ ਅੰਤਿਮ ਸੰਸਕਾਰ 'ਚ ਅਨੇਕਾਂ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ <br/> ਅਗਲੀ ਖ਼ਬਰ ਮੋਗਾ ਮੰਡੀ ਵਿਖੇ ਬਾਸਮਤੀ 1509 ਦੀ ਆਮਦ ਤੇਜ਼ <br/>
Ad Position 24
No active advertisement