05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਦੇਵੀ ਭਾਗਵਤ ਕਥਾ ਸੰਬੰਧੀ ਕਲਸ਼ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 23-09-2025
ਬੱਧਨੀ ਕਲਾਂ, 22 ਸਤੰਬਰ (ਸੰਜੀਵ ਕੋਛੜ)-ਨੀਲ ਕੰਠ ਮਹਾਂ ਦੇਵ ਕਾਵੜ ਸੰਘ ਬੱਧਨੀ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਕਰਵਾਈ ਜਾ ਰਹੀ ਦੇਵੀ ਭਾਗਵਤ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਕਸਬੇ ਦੀਆਂ ਔਰਤਾਂ ਨੇ ਬਹੁਤ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਭਾਲਾ ਮੰਦਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ ਆਪਣੇ ਸਿਰ 'ਤੇ ਕਲਸ਼ ਚੁੱਕ ਕੇ ਰਥ 'ਚ ਸਵਾਰ ਵਿਸ਼ੇਸ਼ ਤੌਰ 'ਤੇ ਪਹੁੰਚੇ ਕਥਾ ਵਾਚਕ ਡਾ. ਸੁਆਮੀ ਰਾਮ ਤੀਰਥ ਮਹਾਰਾਜ ਜਲਾਲ ਵਾਲਿਆਂ ਦੀ ਅਗਵਾਈ 'ਚ ਸਾਰੇ ਕਸਬੇ 'ਚ ਕਲਸ਼ ਯਾਤਰਾ ਕੱਢੀ | ਇਸ ਦੌਰਾਨ ਮਹਾਂਮਾਈ ਦੇ ਸ਼ੁਰੂ ਹੋਏ ਪਾਵਨ ਨਰਾਤਿਆਂ ਦੀ ਖ਼ੁਸ਼ੀ 'ਚ ਮਹਾਂਮਾਈ ਦੀਆਂ 7 ਪਵਿੱਤਰ ਜੋਤਾਂ ਲੈ ਕੇ ਪਹੁੰਚੇ ਮੈਂਬਰਾਂ ਦਾ ਨਗਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਸ਼ਰਧਾਲੂਆਂ ਨੇ ਨਹਿਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਪਾਲਕੀ 'ਚ ਸਵਾਰ ਸ੍ਰੀ ਦੇਵੀ ਭਗਵਤ ਗੀਤਾ ਤੇ ਜਿੱਥੇ ਫੁੱਲਾਂ ਦੀ ਵਰਖਾ ਕੀਤੀ, ਉੱਥੇ ਹੀ ਨਗਰ ਨਿਵਾਸੀਆਂ ਨੇ ਜਗ੍ਹਾ-ਜਗ੍ਹਾ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ | ਯਾਤਰਾ ਮੁੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਭਾਲਾ ਮੰਦਰ ਵਿਖੇ ਪਹੁੰਚੀ ਜਿੱਥੇ ਸ੍ਰੀ ਭਗਵਤ ਗੀਤਾ ਅਤੇ ਮਹਾਂਮਾਈ ਜੀ ਦੀਆਂ 7 ਪਾਵਨ ਜੋਤਾਂ ਨੂੰ ਬਿਰਾਜਮਾਨ ਕੀਤਾ ਗਿਆ | ਇਸ ਸਮੇਂ ਕਾਵੜ ਸੰਘ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਨੀਲਕੰਠ ਮਹਾਂ ਦੇਵ ਕਾਵੜ ਸੰਘ ਵਲੋਂ ਸਮੂਹ ਨਗਰ ਨਿਵਾਸੀਆਂ, ਸ਼ਿਵ ਸ਼ਕਤੀ ਸੇਵਾ ਸੰਮਤੀ, ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਕਮੇਟੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 22 ਸਤੰਬਰ ਦਿਨ ਸੋਮਵਾਰ ਤੋਂ 30 ਸਤੰਬਰ ਦਿਨ ਮੰਗਲਵਾਰ ਤੱਕ ਤਾਇਲ ਭਾਲਾ ਮੰਦਰ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਸੁਆਮੀ ਰਾਮ ਤੀਰਥ ਜੀ ਹਰ ਰੋਜ਼ ਸ਼ਾਮ 7 ਤੋਂ 10 ਵਜੇ ਤੱਕ ਸ੍ਰੀ ਮੱਦ ਭਾਗਵਤ ਦੀ ਕਥਾ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਕਥਾ ਦੀ ਸਮਾਪਤੀ 30 ਸਤੰਬਰ ਨੂੰ ਸਵੇਰੇ 10 ਵਜੇ ਕਰਨ ਉਪਰੰਤ ਹਵਨ ਯੱਗ ਕੀਤਾ ਜਾਵੇਗਾ ਅਤੇ ਆਰਤੀ ਉਪਰੰਤ ਅਤੁੱਟ ਲੰਗਰ ਲਗਾਇਆ ਜਾਵੇਗਾ ਅਤੇ 30 ਦੀ ਰਾਤ ਨੂੰ ਭਗਵਤੀ ਮਾਤਾ ਦਾ ਜਾਗਰਣ ਕੀਤਾ ਜਾਵੇਗਾ ਜਿਸ ਦੌਰਾਨ ਰਾਕੇਸ਼ ਰਾਧੇ ਬਰਨਾਲੇ ਵਾਲੇ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ | ਇਸ ਮੌਕੇ ਗਿਆਨ ਭੂਸ਼ਨ ਤਾਇਲ, ਪਰਦੀਪ ਤਾਇਲ, ਅਜੇ ਸ਼ਰਮਾ, ਗੋਲਡੀ ਪਾਂਡੇ, ਵੇਦਾਂਤ ਮਿੱਤਲ, ਵਿਪਨ ਗੋਇਲ, ਜਕਸ਼ੂ ਗੋਇਲ, ਹਰਦੀਪ ਤਾਇਲ, ਮੁਨੀਸ਼ ਮਿੱਤਲ, ਰੋਬਿੰਨ ਸਿੰਗਲਾ, ਰੋਹਿਤ ਮੰਗਲਾ, ਮਨੋਜ ਭਾਲਾ, ਜੀਵਨ ਗਰਗ ਕੌਂਸਲਰ, ਚਮਨ ਲਾਲ ਬਾਂਸਲ, ਮਨਦੀਪ ਸਿੰਘ ਝਾਂਜੀ, ਹੈਪੀ ਢੇਸੀ, ਪਰਦੀਪ ਜਿੰਦਲ, ਭਾਰਤ ਭੂਸ਼ਨ ਗੋਲਡੀ, ਪਿ੍ੰਸ ਕੋਛੜ, ਹਰੀਸ਼ ਮੰਗਲਾ, ਰਾਜਨ ਸਿੰਗਲਾ, ਦਵਿੰਦਰ ਕੁਮਾਰ ਗੋਇਲ, ਰਘੂ ਬਾਂਸਲ, ਜੈਕਸ਼ਨ ਸਿੰਗਲਾ, ਗਿਆਨਦੀਪ ਗੋਇਲ, ਪੁਨੀਤ ਮੰਗਲਾ, ਮੰਗਤ ਰਾਏ ਗਰਗ, ਰਵਿੰਦਰ ਕੁਮਾਰ ਨੀਟਾ, ਚੰਨੀ ਤਾਇਲ, ਰਾਮਸੱਤ ਭੂਸ਼ਨ, ਸੁਖਵਿੰਦਰ ਸਿੰਘ, ਬਿੰਦਰ ਪੰਡਤ, ਵਰੁਣ ਤਾਇਲ, ਅਭੀ ਕਪੂਰ, ਵਿਨੋਦ ਤਾਇਲ, ਪਾਲੀ, ਮੋਹਨ ਕੁਮਾਰ ਤੋਂ ਇਲਾਵਾ ਹੋਰ ਵੀ ਮੈਂਬਰ ਤੇ ਵੱਡੀ ਗਿਣਤੀ 'ਚ ਕਸਬੇ ਦੀਆਂ ਔਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਵਿਕਸਿਤ ਭਾਰਤ' ਲਈ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ਨੂੰ ਅਪਣਾਉਣਾ ਜ਼ਰੂਰੀ-ਅਭਿਸ਼ੇਕ ਜਿੰਦਲ <br/> ਅਗਲੀ ਖ਼ਬਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਸਮਾਲਸਰ ਵਿਖੇ ਕਲਸ਼ ਤੇ ਖੰਡਾ ਚੜ੍ਹਾਉਣ ਦੀ ਸੇਵਾ ਹੋਈ <br/>
Ad Position 24
No active advertisement