ਧਰਮਕੋਟ, 22 ਸਤੰਬਰ (ਪਰਮਜੀਤ ਸਿੰਘ)-ਐਸ. ਐਫ. ਸੀ. ਗਰੁੱਪ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ ਨੇ ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੀ ਜ਼ਿੰਮੇਵਾਰੀ ਹਰ ਨਾਗਰਿਕ ਦੇ ਮੱਥੇ ਹੈ | ਇਸ ਯਾਤਰਾ ਵਿਚ ਮਹਾਰਾਜਾ ਅਗਰਸੈਨ ਦੇ ਜੀਵਨ ਸਿਧਾਂਤ ਅਤੇ ਆਦਰਸ਼ ਸਭ ਤੋਂ ਵੱਡੇ ਪ੍ਰੇਰਨਾਸ੍ਰੋਤ ਹਨ | ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੈਨ ਦਾ ਜੀਵਨ ਸੰਦੇਸ਼ ਇਹ ਸੀ ਕਿ ਸਮਾਜਿਕ ਨਿਆਂ, ਲੋਕਤਾਂਤਰਿਕ ਸ਼ਾਸਨ ਅਤੇ ਆਰਥਿਕ ਸਮਰੂਪਤਾ ਹੀ ਕਿਸੇ ਵੀ ਰਾਸ਼ਟਰ ਦੇ ਵਿਕਾਸ ਦੇ ਮੁੱਖ ਸਤੰਭ ਹੁੰਦੇ ਹਨ | ਅਭਿਸ਼ੇਕ ਜਿੰਦਲ ਨੇ ਕਿਹਾ ਕਿ ਮਹਾਰਾਜਾ ਅਗਰਸੈਨ ਸਿਰਫ ਇਕ ਮਹਾਨ ਰਾਜੇ ਹੀ ਨਹੀਂ ਸਗੋਂ ਸਮਾਜਵਾਦ ਦੇ ਅਸਲ ਪ੍ਰੇਰਕ ਸਨ |