24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੈਰੋਂ ਸਰਵੇ ਬੰਨ੍ਹ ਜ਼ਮੀਨ ਮਾਲਕੀ ਜਾਂ ਸਰਕਾਰੀ ਜ਼ਮੀਨ ਮੁਤਾਬਕ ਲਾਇਆ ਜਾਵੇ-ਇਲਾਕਾ ਨਿਵਾਸੀ

Ad Position 21
No active advertisement
ਅਜੀਤ ਡੈਸਕ 24-09-2025
ਫਤਿਹਗੜ੍ਹ ਪੰਜਤੂਰ, 23 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਰਿਆ ਦੇ ਅੰਦਰ ਪੋਪਲੈਨ ਵਾਲੀ ਵੀਡੀਓ ਵਾਇਰਲ ਹੋਣ 'ਤੇ ਅੱਜ ਦਰਿਆ ਧੁੱਸੀ ਬੰਨ੍ਹ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਭੈਣੀ, ਮੇਲਕ ਕੰਗਾਂ, ਮੰਦਰ ਕਲਾਂ, ਕੰਬੋਅ ਕਲਾਂ, ਕੰਬੋਅ ਖੁਰਦ, ਦੌਲੇਵਾਲਾ ਖੁਰਦ, ਦੌਲੇਵਾਲਾ ਕਲਾਂ, ਮੇਹਰੂਵਾਲਾ, ਸ਼ੇਰੇਵਾਲਾ, ਪਰੱਲੀ ਵਾਲਾ ਆਦਿ ਦੇ ਲੋਕਾਂ ਭਾਰੀ ਇਕੱਠ ਹੋਇਆ | ਪਿੰਡ ਭੈਣੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰੇ 'ਤੇ ਸੋਸ਼ਲ ਮੀਡੀਆ ਵੀਡੀਓ ਵਿਚ ਇਲਜ਼ਾਮ ਲੱਗੇ ਕਿ ਦਰਿਆ ਦੇ ਅੰਦਰ ਜ਼ਮੀਨ ਉੱਪਰ ਧੱਕੇ ਨਾਲ ਜੇ. ਸੀ. ਬੀ. ਚਲਾਈ ਜਾ ਰਹੀ ਹੈ ਜਦੋਂ ਕਿ ਉਹ ਡੀ.ਸੀ. ਦੇ ਹੁਕਮਾਂ ਨਾਲ ਅਤੇ ਸਾਰਿਆਂ ਦੀ ਸਹਿਮਤੀ ਨਾਲ ਚਲਾਈ ਗਈ ਸੀ | ਇਸ ਵਿਚ ਕਿਸੇ ਦਾ ਕੁਝ ਖਾਸ ਨਹੀਂ, ਜਦੋਂ ਅਸੀਂ ਲਾਉਣ ਗਏ ਤਾਂ ਉਸ ਵਕਤ ਕੋਈ ਬੰਦਾ ਉੱਥੇ ਨਹੀਂ ਸੀ | ਓਧਰ ਵੀਡੀਓ ਵਿਚ ਸੁਖਚੈਨ ਨੇ ਸ਼ਰ੍ਹੇਆਮ ਧਮਕੀ ਦਿੱਤੀ ਕਿ ਜੇ ਸਾਡੀ ਜ਼ਮੀਨ ਵਿਚ ਪੋਪਲੈਨ ਚੱਲੇਗੀ ਤਾਂ ਅਸੀਂ ਦਵਾਈ ਪੀ ਕੇ ਮਰਾਂਗੇ ਤੇ ਭੋਲੇ ਦਾ ਨਾਂਅ ਅਤੇ ਪਿੰਡ ਭੈਣੀ ਦਾ ਲੱਗੇਗਾ | ਗੁਰਪ੍ਰੀਤ ਨੇ ਕਿਹਾ ਕਿ ਮੇਰੀ ਜ਼ਮੀਨ ਦੇ ਵਿਚ ਹੀ ਪੋਪਲੈਨ ਚੱਲੀ ਹੈ ਉਸ ਤੋਂ ਅੱਗੇ ਪੋਪਲੈਨ ਨਹੀਂ ਚੱਲੀ | ਉਸ ਤੋਂ ਬਾਅਦ ਕੰਨੀਆਂ ਪਿੰਡ ਦੇ ਸਰਪੰਚ ਦੇ ਘਰ ਜਾ ਕੇ ਗੱਲਾਂ ਬਾਤਾਂ ਹੋਈਆਂ ਤੇ ਫੈਸਲਾ ਹੋਇਆ | ਅਸੀਂ ਉੱਥੋਂ ਚੁੱਪ ਕਰਕੇ ਆ ਗਏ ਉਸ ਤੋਂ ਬਾਅਦ ਨਾ ਅਸੀਂ ਪੋਪਲੈਨ ਚਲਾਈ ਨਾ ਉਸ ਨਾਲ ਸਾਡਾ ਕੋਈ ਲੈਣਾ ਦੇਣਾ ਹੈ | ਵੀਡੀਓ ਦੇ ਸਬੰਧ ਵਿਚ ਕਿਸਾਨਾਂ ਨੇ ਦੱਸਿਆ ਕਿ ਵੀਡੀਓ ਵਾਲੇ ਪੱਤਰਕਾਰ ਨੂੰ ਵੀ ਇਸ ਸਬੰਧੀ ਬੁਲਾਇਆ ਗਿਆ ਹੈ ਕਿ ਉਸ ਨੇ ਦੂਜੀ ਧਿਰ ਦੀ ਵੀਡੀਓ ਤਾਂ ਪਾ ਦਿੱਤੀ ਪਰ ਸਾਡਾ ਪੱਖ ਕਿਉਂ ਨਹੀਂ ਲਿਆ ਗਿਆ | ਉਨ੍ਹਾਂ ਕਿਹਾ ਕਿ ਉਕਤ ਦੌਲੇਵਾਲਾ ਨਿਵਾਸੀਆਂ ਨੇ ਜੋ ਮਰਨ ਦੀ ਗੱਲ ਕੀਤੀ ਹੈ ਕਿ ਕੱਲ੍ਹ ਨੂੰ ਜੇ ਉਸ ਸਬੰਧੀ ਕੋਈ ਘਟਨਾ ਵਾਪਰ ਜਾਂਦੀ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੁੰਦਾ | ਇਸ ਦੌਰਾਨ ਮੌਕੇ 'ਤੇ ਪਹੁੰਚੇ ਵੀਡੀਓ ਵਾਲੇ ਪੱਤਰਕਾਰ ਨੇ ਕਿਹਾ ਕਿ ਦੌਲੇਵਾਲਾ ਦੇ ਭੋਲਾ ਅਤੇ ਪਿੰਡ ਭੈਣੀ ਦੇ ਸੁਖਚੈਨ ਸਿੰਘ ਦੇ ਵਲੋਂ ਮੇਰੇ ਚੈਨਲ 'ਤੇ ਇਲਜ਼ਾਮ ਲਾਇਆ ਸੀ ਕਿ ਜੇਕਰ ਮੇਰੀ ਜ਼ਮੀਨ ਦੇ ਵਿਚ ਜਾਂ ਪੋਪਲੈਨ ਵਗੈਰਾ ਰਾਹੀਂ ਨਹਿਰ ਕੱਢਣਗੇ ਤਾਂ ਮੈਂ ਦਵਾਈ ਪੀ ਕੇ ਆਪਣੇ ਆਪ ਆਤਮਹੱਤਿਆ ਕਰ ਲਵਾਂਗਾ ਕਿਹਾ ਗਿਆ ਹੈ | ਸੋ ਮੇਰੇ ਵਲੋਂ ਦੂਜੇ ਪਾਸੇ ਪੱਖ ਨਹੀਂ ਚਲਾਇਆ ਗਿਆ ਜਿਸ ਸਬੰਧੀ ਮੈਂ ਗੁਰਪ੍ਰੀਤ ਸਿੰਘ ਤੇ ਸਮੂਹ ਸਾਧ ਸੰਗਤ ਕੋਲ ਗਲਤੀ ਮੰਨਦਾ ਮੇਰੇ ਤੋਂ ਗਲਤ ਵੀਡੀਓ ਪੈ ਗਈ | ਕਿਸਾਨਾਂ ਦੇ ਹੋਏ ਇਕੱਠ ਵਿਚ ਬਲਵਿੰਦਰ ਸਿੰਘ ਭੈਣੀ, ਕਰਨਜੀਤ ਸਿੰਘ ਪੱਪੂ ਮੰਦਰ ਕਲਾਂ ਸਾਬਕਾ ਸਰਪੰਚ, ਟਹਿਲ ਸਿੰਘ ਸ਼ੇਰੇਵਾਲਾ, ਅਮਰਜੀਤ ਸਿੰਘ ਦੌਲੇਵਾਲਾ, ਹਰਜੀਵਨਪਾਲ ਢਿੱਲੋਂ, ਮਾਸਟਰ ਸ਼ੇਰੇਵਾਲਾ, ਨਰਿੰਦਰ ਸਿੰਘ ਦੌਲੇਵਾਲਾ ਖੁਰਦ, ਰੇਸ਼ਮ ਸਿੰਘ ਨੰਬਰਦਾਰ ਕੰਬੋ ਖੁਰਦ, ਬਲਦੇਵ ਸਿੰਘ ਭੈਣੀ ਨੇ ਦੱਸਿਆ ਕਿ 1988 ਦੇ ਹੜ੍ਹ ਨੇ ਬੰਨ੍ਹ ਨੂੰ ਰੋੜ੍ਹ ਦਿੱਤਾ ਇਸ ਨਾਲ ਇਲਾਕੇ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਵਿਚ ਆ ਗਏ ਅਤੇ ਅੱਜ ਤੱਕ ਹੜ੍ਹਾਂ ਦੀ ਬਰਬਾਦੀ ਸਹਿ ਰਹੇ ਹਨ | ਸ਼ੇਰਪੁਰ ਤਾਈਬਾ ਤੋਂ ਸੰਘੇੜਾ ਤੱਕ ਸਾਢੇ ਤਿੰਨ ਕਿੱਲੋਮੀਟਰ 12 ਹਜ਼ਾਰ ਫੁੱਟ ਵਿਚ ਪਾਣੀ ਵਹਿ ਰਿਹਾ ਹੈ | ਅਸੀਂ ਮੰਗ ਕਰਦੇ ਹਾਂ ਕਿ 1985 ਤੋਂ ਲੈ ਕੇ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਕਿ ਇਹ ਜ਼ਮੀਨ ਮਾਲਕੀ ਹੈ ਜਾਂ ਸਰਕਾਰ ਦੀ, ਉਸ ਮੁਤਾਬਕ ਬੰਨ੍ਹ ਲਾਇਆ ਜਾਵੇ ਅਤੇ ਸੈਂਕੜੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡਾ. ਮਨਾਸ਼ਵੀ ਕੁਮਾਰ ਵਲੋਂ ਨੀਤੀ ਆਯੋਗ ਦੇ ਐਸਪੀਰੇਸ਼ਨਲ ਜ਼ਿਲ੍ਹਾ ਅਧੀਨ ਵਿਕਾਸ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਸੰਤ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ 12ਵੀਂ ਬਰਸੀ ਭਲਕੇ <br/>
Ad Position 24