ਮਹਿੰਦਰਾ ਐਂਡ ਮਹਿੰਦਰਾ ਨੇ ਪੰਜਾਬ ਦੇ ਕਿਸਾਨਾਂ ਲਈ ਲਾਂਚ ਕੀਤਾ ਆਧੁਨਿਕ ਸਹੂਲਤਾਂ ਵਾਲਾ ਏ.ਸੀ. ਕੈਬਿਨ ਟਰੈਕਟਰ
ਮੋਗਾ, 23 ਅਗਸਤ (ਗੁਰਤੇਜ ਸਿੰਘ ਬੱਬੀ)-ਪੰਜਾਬ ਵਿੱਚ ਖੇਤੀਬਾੜੀ ਦੇ ਕੰਮ ਨੂੰ ਹੋਰ ਸੁਖਾਲਾ, ਆਰਾਮਦਾਇਕ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ ਮਹਿੰਦਰਾ ਐਂਡ ਮਹਿੰਦਰਾ ਵਲੋਂ ਏ. ਸੀ.
ਮੋਗਾ, 23 ਅਗਸਤ (ਗੁਰਤੇਜ ਸਿੰਘ ਬੱਬੀ)-ਪੰਜਾਬ ਵਿੱਚ ਖੇਤੀਬਾੜੀ ਦੇ ਕੰਮ ਨੂੰ ਹੋਰ ਸੁਖਾਲਾ, ਆਰਾਮਦਾਇਕ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ ਮਹਿੰਦਰਾ ਐਂਡ ਮਹਿੰਦਰਾ ਵਲੋਂ ਏ.ਸੀ. ਕੈਬਿਨ ਟਰੈਕਟਰ ਮਾਰਕੀਟ ਵਿਚ ਲਾਂਚ ਕੀਤਾ ਗਿਆ। ਮੋਗਾ ਵਿਖੇ ਕਰਵਾਏ ਗਏ ਵਿਸ਼ੇਸ਼ ਲਾਂਚ ਸਮਾਗਮ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਨਵੇਂ ਟਰੈਕਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮਹਿੰਦਰਾ ਐਂਡ ਮਹਿੰਦਰਾ ਮੋਗਾ ਦੇ ਡੀਲਰ ਮਾਲਕ ਸੁਮਿਤ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਏ.ਸੀ. ਕੈਬਿਨ ਟਰੈਕਟਰ ਤਿੰਨ ਸਿਲੰਡਰ ਟਰਬੋ ਇੰਜਣ ਸਮੇਤ ਕਈ ਆਧੁਨਿਕ ਤਕਨੀਕੀ ਸਹੂਲਤਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਏ ਸੀ ਕੈਬਿਨ ਦੀ ਸਹੂਲਤ ਕਾਰਨ ਕਿਸਾਨ ਕੜਕਦੀ ਗਰਮੀ ਅਤੇ ਧੂੜ-ਮਿੱਟੀ ਤੋਂ ਬਚਦੇ ਹੋਏ ਖੇਤੀਬਾੜੀ ਦੇ ਕੰਮ ਨੂੰ ਵਧੇਰੇ ਆਰਾਮਦਾਇਕ ਢੰਗ ਨਾਲ ਕਰ ਸਕਣਗੇ। ਕਿਸਾਨਾਂ ਵਲੋਂ ਇਸ ਵਿਚ ਖ਼ਾਸ ਦਿਲਚਸਪੀ ਦਿਖਾਈ ਗਈ। ਪਿੰਡ ਸਲੀਣਾ ਦੇ ਕਿਸਾਨ ਜਗਦੀਪ ਸਿੰਘ ਨੇ ਪਹਿਲੇ ਹੀ ਟਰੈਕਟਰ ਖ਼ਰੀਦ ਕੇ ਇਸ ਦੀ ਪਹਿਲੀ ਚਾਬੀ ਹਾਸਲ ਕੀਤੀ। ਇਸ ਤੋਂ ਇਲਾਵਾ ਕਈ ਹੋਰ ਕਿਸਾਨਾਂ ਵਲੋਂ ਵੀ ਮੌਕੇ ‘’ਤੇ ਹੀ ਟਰੈਕਟਰ ਦੀ ਬੁਕਿੰਗ ਕਰਵਾਈ ਗਈ। ਸੁਮਿਤ ਸਿੰਗਲਾ ਨੇ ਕਿਹਾ ਕਿ ਨਵੀਆਂ ਤਕਨੀਕਾਂ ਨਾਲ ਲੈਸ ਇਹ ਟਰੈਕਟਰ ਪੰਜਾਬ ਦੇ ਕਿਸਾਨਾਂ ਲਈ ਖੇਤੀਬਾੜੀ ਦੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਦੇ ਨਾਲ-ਨਾਲ ਉਤਪਾਦਕਤਾ ਵਧਾਉਣ ਵਿਚ ਵੀ ਸਹਾਇਕ ਸਾਬਤ ਹੋਵੇਗਾ। ਮੌਕੇ ਅੰਗਰੇਜ਼ ਸਿੰਘ ਸੰਘਾ, ਰਜਿੰਦਰ ਸਿੰਗਲ ਾ, ਤੇਜਿੰਦਰ ਸਿੰਘ ਰਾਜੂ, ਲਵਜੀਤ ਸਿੰਘ ਦੱਦਾਹੂਰ, ਆਸ਼ੂ ਸਿੰਗਲਾ, ਲਕਸਿਤ, ਗੁਰਵਿੰਦਰ ਸਿੰਘ ਰੌਲੀ, ਸਰਬਜੀਤ ਸਿੰਘ ਰੌਲੀ ਅਤੇ ਮਨੀਸ਼ਵਰ ਸੈਣੀ ਤੋਂ ਇਲਾਵਾ ਕਿਸਾਨ ਮੇਹਰ ਸਿੰਘ ਕੰਡਿਆਲ, ਪਰਮਿੰਦਰ ਸਿੰਘ ਲਵਾਰਾ, ਗੁਰਦੀਪ ਸਿੰਘ ਜਨੇਰ, ਰਾਜਵਿੰਦਰ ਸਿੰਘ ਚੰਦ ਪੁਰਾਣਾ, ਤੀਰਥ ਸਿੰਘ ਕਾਲਾ ਸਰਪੰਚ ਸਿੰਘਾਂ ਵਾਲਾ ਅਤੇ ਗੁਰਚਰਨ ਸਿੰਘ ਸਿੰਘਾਂ ਵਾਲਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਅਤੇ ਪਤਵੰਤੇ ਹਾਜ਼ਰ ਰਹੇ।