ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਥਾਨਕ ਸ਼ਹਿਰ ਦੇ ਕਿੰਗਡਮ ਹੋਟਲ ਦੇ ਸੈਮੀਨਾਰ ਹਾਲ 'ਚ ਜ਼ਿਲ੍ਹਾ ਕਾਂਗਰਸ ਦੀ ਮੀਟਿੰਗ ਹੋਈ | ਇਸ ਮੌਕੇ ਕੁੱਲ ਹਿੰਦ ਕਾਂਗਰਸ ਦੇ ਅਬਜ਼ਰਵਰ ਬਰਜਿੰਦਰ ਪ੍ਰਤਾਪ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸਾਬਕਾ ਮੇਅਰ ਨੀਤਿਕਾ ਭੱਲਾ, ਗੁਰਸੇਵਕ ਸਿੰਘ ਚੀਮਾ ਸੂਬਾ ਸਕੱਤਰ ਕਾਂਗਰਸ, ਬਲਵੀਰ ਸਿੰਘ ਤੂਰ ਸਾਬਕਾ ਸਰਪੰਚ ਨਾਹਲ ਖੋਟੇ, ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਇਕੱਤਰ ਹੋਏ ਕਾਂਗਰਸੀ ਵਰਕਰਾਂ ਤੇ ਹੋਰ ਆਗੂਆਂ ਨੇ ਧਰਮਪਾਲ ਸਿੰਘ ਡੀ.ਪੀ. ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਸਮੁੱਚਾ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਹੈ | ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨੇ ਸਮੇਂ-ਸਮੇਂ 'ਤੇ ਵਿਧਾਇਕ, ਮੈਂਬਰ ਪਾਰਲੀਮੈਂਟ ਤੇ ਕੈਬਨਿਟ ਮੰਤਰੀ ਹੁੰਦਿਆਂ ਇਲਾਕੇ ਦੇ ਲੋਕਾਂ ਦੀ ਬੇਹੱਦ ਸੇਵਾ ਕੀਤੀ ਤੇ ਉਹ ਇਕ ਹਰਮਨ ਪਿਆਰੇ ਆਗੂ ਸਨ | ਉਸ ਤੋਂ ਬਾਅਦ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਵੀ ਵਿਧਾਇਕ ਹੁੰਦਿਆਂ ਲੋਕਾਂ ਦੀ ਸੇਵਾ ਕਰਦੇ ਰਹੇ ਤੇ ਹੁਣ ਉਨ੍ਹਾਂ ਦੇ ਫ਼ਰਜ਼ੰਦ ਧਰਮਪਾਲ ਸਿੰਘ ਡੀ.ਪੀ. ਵੀ ਕਾਂਗਰਸ ਵਿਚ ਰਹਿੰਦਿਆਂ ਲੋਕ ਮਨਾਂ 'ਤੇ ਛਾਏ ਹੋਏ ਹਨ ਤੇ ਜੇਕਰ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਜਾਂਦਾ ਹੈ ਤਾਂ ਮੋਗਾ ਜ਼ਿਲ੍ਹਾ ਦੀ ਕਾਂਗਰਸ ਹੋਰ ਮਜ਼ਬੂਤ ਹੋਵੇਗੀ | ਇਸ ਮੌਕੇ ਧਰਮਪਾਲ ਡੀ.ਪੀ. ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਨੂੰ ਮਜ਼ਬੂਤੀ ਵੱਲ ਲਿਜਾਣਗੇ | ਇਸ ਮੌਕੇ ਕੁੱਲ ਹਿੰਦ ਕਾਂਗਰਸ ਦੇ ਅਬਜ਼ਰਵਰ ਬਰਜਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਵਰਕਰਾਂ ਤੇ ਆਗੂਆਂ ਨੂੰ ਮਿਲ ਰਹੇ ਹਨ ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਕ ਅਰਜਨ ਖੜਗੇ ਤੇ ਰਾਹੁਲ ਗਾਂਧੀ ਦੇ ਆਦੇਸ਼ਾਂ 'ਤੇ ਪੂਰੇ ਦੇਸ਼ ਵਿਚ ਕਾਂਗਰਸੀ ਸੰਗਠਨ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ 'ਤੇ ਕਾਂਗਰਸ ਨੂੰ ਸੰਗਠਨ ਕੀਤਾ ਜਾ ਰਿਹਾ ਹੈ | ਇਸ ਮੌਕੇ ਬੂਟਾ ਸਿੰਘ ਸਰਪੰਚ ਕਾਲੀਏ ਵਾਲਾ, ਜੰਗਪਾਲ ਸਿੰਘ ਸਾਬਕਾ ਸੁਸਾਇਟੀ ਪ੍ਰਧਾਨ ਕਾਲੀਏ ਵਾਲਾ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਸੁਰਜੀਤ ਸਿੰਘ ਪ੍ਰਧਾਨ ਦੁੱਨੇਕੇ, ਨੈਬ ਸਿੰਘ ਖੋਸਾ ਪਾਂਡੋ ਸੁਸਾਇਟੀ ਪ੍ਰਧਾਨ, ਮੋਦਨ ਸਿੰਘ, ਸਾਧੂ ਸਿੰਘ ਨਿਧਾਂਵਾਲਾ, ਗੋਲਡੀ ਸੰਘਾ ਡਰੋਲੀ ਭਾਈ, ਅੰਗਰੇਜ਼ ਸਿੰਘ ਖੁਖਰਾਣਾ, ਸਿਮਰਨਜੀਤ ਸਿੰਘ ਰਿੱਕੀ ਸਾਬਕਾ ਸਰਪੰਚ, ਰਾਜੂ ਸਰਪੰਚ ਘੱਲ ਕਲਾਂ, ਰਣਜੀਤ ਸਿੰਘ ਬੁੱਕਣ ਵਾਲਾ, ਬਿੰਦਰ ਸਿੰਘ ਤਾਰੇਵਾਲਾ, ਡਾ. ਗੁਲਸ਼ਨ, ਚਮਨ ਲਾਲ ਝੰਡੇਵਾਲਾ, ਜਗਰਾਜ ਸਿੰਘ ਸਰਪੰਚ ਮੱਲੀਆਂ ਵਾਲਾ, ਹਰਬੰਸ ਸਿੰਘ, ਗੁਰਚਰਨ ਸਿੰਘ ਨੰਬਰਦਾਰ, ਸੰਦੀਪ ਸਿੰਘ ਸੰਧੂਆਂ ਵਾਲਾ, ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਕੌਂਸਲਰ, ਸੋਹਣਾ ਖੇਲਾ, ਭੱਟੀ ਐਮ.ਸੀ., ਪ੍ਰੀਤਮਪਾਲ ਸਿੰਘ ਚੋਟੀਆਂ ਕਲਾਂ, ਰਾਮਪਾਲ ਚੋਟੀਆਂ ਖ਼ੁਰਦ, ਸੂਬਾ ਸਿੰਘ, ਮੱਘਰ ਸਿੰਘ ਦੌਲਤਪੁਰਾ, ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਦੌਲਤਪੁਰਾ, ਨਿਰਮਲ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ |