24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜਾ ਅਗਰਸੇਨ ਜੈਅੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 24-09-2025
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਅਗਰਵਾਲ ਸਮਾਜ ਸਭਾ ਨੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ | ਇਸ ਮੌਕੇ ਭਾਈਚਾਰੇ ਦੇ ਸਾਰੇ ਮੈਂਬਰ ਇਕੱਠੇ ਹੋਏ ਅਤੇ ਵੱਖ-ਵੱਖ ਪ੍ਰੋਗਰਾਮ ਕਰਵਾਏ | ਪ੍ਰੋਗਰਾਮ ਦੀ ਸ਼ੁਰੂਆਤ ਭਜਨ ਸੰਧਿਆ ਨਾਲ ਹੋਈ, ਜਿੱਥੇ ਸੰਧਿਆ ਗਰਗ ਨੇ ਆਪਣੇ ਸੁਰੀਲੇ ਭਜਨ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਉਨ੍ਹਾਂ ਦੇ ਭਜਨਾਂ ਨੇ ਮਾਹੌਲ ਨੂੰ ਅਧਿਆਤਮਿਕਤਾ ਅਤੇ ਸ਼ਰਧਾ ਨਾਲ ਭਰ ਦਿੱਤਾ | ਇਸ ਮੌਕੇ ਸੁਸਾਇਟੀ ਦੇ ਸੂਬਾ ਪ੍ਰਧਾਨ ਡਾ. ਅਜੇ ਕੌਸ਼ਲ, ਵਿਨੋਦ ਬਾਂਸਲ ਅਤੇ ਐਸ.ਕੇ. ਬਾਂਸਲ ਨੇ ਸਭਾ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਗਰਵਾਲ ਸਮਾਜ ਸਭਾ ਸਮਾਜਿਕ ਉੱਨਤੀ ਅਤੇ ਏਕਤਾ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ | ਉਨ੍ਹਾਂ ਸਾਰਿਆਂ ਨੂੰ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ | ਇਸ ਸਮਾਗਮ ਵਿਚ ਮੌਜੂਦ ਸਾਰੇ ਅਗਰਵਾਲ ਭਰਾਵਾਂ ਨੇ ਮਹਾਰਾਜਾ ਅਗਰਸੈਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਚਰਨਾਂ ਵਿਚ ਮੱਥਾ ਟੇਕਿਆ | ਇਸ ਮੌਕੇ ਮੁਸਕਾਨ ਮਿੱਤਲ ਨੇ ਅਗਰਵਾਲ ਭਾਈਚਾਰੇ ਦੇ ਇਤਿਹਾਸ ਅਤੇ ਮਹਾਰਾਜਾ ਅਗਰਸੈਨ ਦੇ ਆਦਰਸ਼ਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਸਮਾਜ ਨੂੰ ਸਮਾਨਤਾ, ਸਹਿਯੋਗ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ ਸੀ | ਪ੍ਰੋਗਰਾਮ ਦੇ ਅੰਤ ਵਿਚ ਸਾਰੇ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਣ ਲਿਆ ਕਿ ਉਹ ਮਹਾਰਾਜਾ ਅਗਰਸੈਨ ਦੁਆਰਾ ਦਰਸਾਏ ਮਾਰਗ 'ਤੇ ਚੱਲਣਗੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਉਤਾਰਨਗੇ |

Ad Position 22
No active advertisement
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ <br/> ਅਗਲੀ ਖ਼ਬਰ ਕਾਂਗਰਸ ਸੰਗਠਨ ਮੀਟਿੰਗ ਦੌਰਾਨ ਧਰਮਪਾਲ ਡੀ.ਪੀ. ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਉੱਠੀ ਮੰਗ <br/>
Ad Position 24