20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਸੋਸੀਏਟ ਪ੍ਰਾਇਮਰੀ ਅਧਿਆਪਕ ਚੜ੍ਹੇ ਸਰਕਾਰ ਦੇ ਝੂਠੇ ਲਾਰਿਆਂ ਦੀ ਭੇਟ-ਯੂਨੀਅਨ ਆਗੂ <br/>

Ad Position 21
No active advertisement
ਸੂਬਾ ਪ੍ਰਧਾਨ ਮਨਪ੍ਰੀਤ ਸਿੰਘ, ਸੂਬਾ ਜਨ: ਸਕੱਤਰ ਗੁਰਮੀਤ ਸਿੰਘ <br/> 26-09-2025
ਕੋਟ ਈਸੇ ਖਾਂ, 25 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਜੁਲਾਈ 2023 ਵਿਚ ਸਿਰਫ਼ ਤਨਖ਼ਾਹ ਵਾਧੇ ਦੇ ਨਿਯੁਕਤੀ ਪੱਤਰ ਦੇ ਕੇ 12710 ਕੱਚੇ ਅਧਿਆਪਕਾਂ ਨੂੰ ਗੁਮਰਾਹ ਕੀਤਾ ਗਿਆ ਤੇ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਕੱਚੇ ਅਧਿਆਪਕ ਅੱਜ ਵੀ ਪੰਜਾਬ ਸਰਕਾਰ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਉਡੀਕ ਕਰ ਰਹੇ ਹਨ | ਇਹ ਪ੍ਰਗਟਾਵਾ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਪੈੱ੍ਰਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਦੇ ਕੇ ਜੁਆਇਨ ਕਰਵਾਉਣ ਉਪਰੰਤ ਕਿਹਾ ਸੀ ਕਿ ਪੇਅ ਸਕੇਲ ਇਕ ਸਾਲ ਦੇ ਅੰਦਰ ਅੰਦਰ ਲਗਾ ਦਿੱਤਾ ਜਾਵੇਗਾ ਪਰ ਅੱਜ ਸਾਡਾ ਪਰਖ ਸਮਾਂ ਵੀ ਪੂਰਾ ਹੋ ਚੁੱਕਾ ਹੈ ਪਰ ਕਿਸੇ ਪ੍ਰਕਾਰ ਦੀ ਕੋਈ ਵੀ ਸਹੂਲਤ ਜੋ ਇਕ ਰੈਗੂਲਰ ਮੁਲਾਜ਼ਮ ਨੂੰ ਮਿਲਦੀ, ਨਹੀਂ ਦਿੱਤੀ ਗਈ, ਜਿਸ ਨਾਲ ਸਾਡੇ ਸਾਥੀ ਕਾਫੀ ਪ੍ਰੇਸ਼ਾਨ ਹਨ | ਕੱਚੇ ਅਧਿਆਪਕ ਆਗੂਆਂ ਭਰੇ ਮਨ ਨਾਲ ਦੱਸਿਆ ਕਿ ਕੱਲ੍ਹ ਸਾਡੇ ਬੜੇ ਹੀ ਜੁਝਾਰੂ ਤੇ ਮਿਹਨਤੀ ਸਾਥੀ ਐਸੋਸੀਏਟ ਪ੍ਰਾਇਮਰੀ ਅਧਿਆਪਕ ਮਲਕੀਤ ਸਿੰਘ ਸੰਗਰੂਰ ਜਿਸ ਨੇ ਆਪਣੀ ਜ਼ਿੰਦਗੀ ਦੀ ਜੀਵਨ ਲੀਲਾ ਖ਼ਤਮ ਕਰ ਲਈ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਨੇ ਇਸ ਤੋਂ ਪਹਿਲਾਂ ਵੀ ਪਤਾ ਨਹੀਂ ਸਾਡੇ ਕਿੰਨੇ ਸਾਥੀਆਂ ਦੀ ਜਾਨ ਲਈ ਹੈ | ਦੂਜੇ ਪਾਸੇ ਸਾਡੇ ਸਾਥੀ ਬਿਨਾਂ ਕਿਸੇ ਸਹੂਲਤ ਤੋਂ ਨੌਕਰੀ ਤੋਂ ਰਿਟਾਇਰ ਹੋ ਕੇ ਘਰ ਜਾ ਰਹੇ ਹਨ ਤੇ 58-60 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸਿਰਫ਼ ਤੇ ਸਿਰਫ਼ ਘਰ ਡਿਪਰੈਸ਼ਨ ਲੈ ਕੇ ਹੀ ਜਾਂਦੇ ਹਨ, ਕਿ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ | ਯੂਨੀਅਨ ਆਗੂਆਂ ਨੇ ਮਲਕੀਤ ਸਿੰਘ ਦੇ ਪਰਿਵਾਰ ਲਈ ਇਕ ਰੈਗੂਲਰ ਮੁਲਾਜ਼ਮ ਵਾਂਗ ਬਣਦੇ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਸਾਡੀਆਂ ਮੰਗਾਂ ਦਾ ਨਿਵਾਰਨ ਕਰਕੇ ਸਾਡੇ ਸਾਥੀਆਂ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਏ |

Ad Position 22
No active advertisement
ਪਿਛਲੀ ਖ਼ਬਰ ਬਲੌਜ਼ਮਜ਼ ਦੇ ਪਹਿਲੇ ਪਿ੍ੰਸੀਪਲ ਸਵ. ਡਾ. ਅਮਰਜੀਤ ਕੌਰ ਨਾਜ਼ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ <br/> ਅਗਲੀ ਖ਼ਬਰ ਐਨ. ਐਸ. ਐਸ. ਦਾ ਸਥਾਪਨਾ ਦਿਵਸ ਮਨਾਇਆ <br/>
Ad Position 24