20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਐਨ. ਐਸ. ਐਸ. ਦਾ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਸੰਤ ਬਾਬਾ ਭਾਗ ਸਿੰਘ ਕਾਲਜ ਸੁਖਾਨੰਦ ਵਿਖੇ ਮਨਾਏ ਗਏ ਐਨ.ਐਸ.ਐਸ. ਸਥਾਪਨਾ ਦਿਵਸ ਦੀ ਝਲਕ | ਤਸਵੀਰ: ਮਠਾੜੂ <br/> 26-09-2025
ਠੱਠੀ ਭਾਈ, 25 ਸਤੰਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਜ਼ਿਲ੍ਹਾ ਮੋਗਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨ.ਐਸ.ਐਸ. ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਨ. ਐਸ. ਐਸ. ਸਥਾਪਨਾ ਦਿਵਸ ਮਨਾਇਆ | ਸਮਾਜਿਕ ਜਾਗਰੂਕਤਾ ਮੁਹਿੰਮ ਤਹਿਤ ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਨਸ਼ਾ ਵਿਰੋਧੀ ਨਾਟਕ ਦੀ ਬਿਹਤਰੀਨ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਨ ਅਤੇ ਸ਼ਖ਼ਸੀਅਤ ਉਸਾਰੀ ਲਈ ਪ੍ਰੇਰਿਤ ਕਰਨ ਲਈ ਐਸ.ਓ.ਐਸ. ਚੈਰੀਟੇਬਲ ਐਂਡ ਐਜੂਕੇਸ਼ਨਲ ਸੁਸਾਇਟੀ ਅੰਮਿ੍ਤਸਰ ਤੋਂ ਰਾਜਪਾਲ ਸਿੰਘ ਖ਼ਾਲਸਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਰਾਜਪਾਲ ਸਿੰਘ ਨੇ ਵਿਦਿਆਰਥਣਾਂ ਨੂੰ ਰੋਜ਼ਾਨਾ ਸਹਿਜ ਪਾਠ ਕਰਨ, ਮਾਤਾ-ਪਿਤਾ, ਗੁਰੂ ਅਤੇ ਗੁਰਬਾਣੀ ਦਾ ਪੂਰਨ ਸਤਿਕਾਰ ਕਰਨ, ਬਾਣੀ ਦਾ ਮੂਲ ਭਾਵ ਸਮਝ ਕੇ ਜ਼ਿੰਦਗੀ ਵਿਚ ਧਾਰਨ ਕਰਨ, ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ, ਪੰਜ ਵਿਕਾਰਾਂ ਅਤੇ ਈਰਖਾ ਤੋਂ ਬਚਣ ਅਤੇ ਸਦਗੁਣਾਂ ਦੀ ਸਾਂਝ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ ਜੱਗਾ, ਚਰਨਜੀਤ ਸਿੰਘ ਗੱਬੀ, ਜੱਸਾ ਸਿੰਘ, ਚਰਨਜੀਤ ਸਿੰਘ ਸਿੱਧੂ, ਸੁਖਦੇਵ ਸਿੰਘ, ਦਿਆ ਸਿੰਘ, ਅਜਮੇਰ ਸਿੰਘ ਦੇ ਨਾਲ ਕਾਲਜ ਪਿ੍ੰਸੀਪਲ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਰਾਜਪਾਲ ਸਿੰਘ ਅਤੇ ਐਸ.ਓ.ਐਸ. ਜ਼ੋਨਲ ਇੰਚਾਰਜ ਅਮਨਦੀਪ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਕਾਲਜ ਪਿ੍ੰਸੀਪਲ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਦੀ ਅਗਵਾਈ ਹੇਠ ਵਾਤਾਵਰਨ ਦੀ ਸੁਰੱਖਿਆ ਅਤੇ ਸੁੰਦਰਤਾ ਮੁਹਿੰਮ ਤਹਿਤ ਕਾਲਜ ਕੈਂਪਸ ਵਿਚ ਫਲਾਂ ਅਤੇ ਫੁੱਲਾਂ ਦੇ ਬੂਟੇ ਲਗਾਏ |

Ad Position 22
No active advertisement
ਪਿਛਲੀ ਖ਼ਬਰ ਐਸੋਸੀਏਟ ਪ੍ਰਾਇਮਰੀ ਅਧਿਆਪਕ ਚੜ੍ਹੇ ਸਰਕਾਰ ਦੇ ਝੂਠੇ ਲਾਰਿਆਂ ਦੀ ਭੇਟ-ਯੂਨੀਅਨ ਆਗੂ <br/> ਅਗਲੀ ਖ਼ਬਰ ਅਗਰਵਾਲ ਮਹਿਲਾ ਸੈੱਲ ਨੇ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ <br/>
Ad Position 24