20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਗਰਵਾਲ ਮਹਿਲਾ ਸੈੱਲ ਨੇ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ <br/>

Ad Position 21
No active advertisement
ਅਜੀਤ ਡੈਸਕ 26-09-2025
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਅਗਰਵਾਲ ਮਹਿਲਾ ਸੈੱਲ ਵਲੋਂ ਅੱਜ ਭਾਰਤ ਮਾਤਾ ਮੰਦਰ ਦੇ ਵਿਹੜੇ ਵਿਚ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ ਗਈ | ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਧਰਮਪਾਲ ਗੁਪਤਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਮੋਹਨ ਲਾਲ ਗੋਇਲ, ਸੰਜੀਵ ਬਾਂਸਲ, ਸੰਜੀਵ ਅਗਰਵਾਲ, ਬਲਵੰਤ ਰਾਏ ਅਗਰਵਾਲ, ਵੇਦ ਵਿਆਸ ਕਾਂਸਲ, ਸੰਤ ਰਾਮ ਗੁਪਤਾ, ਵਿਜੇ ਸਿੰਗਲਾ, ਦਿਨੇਸ਼ ਗੁਪਤਾ, ਅਗਰਵਾਲ ਮਹਿਲਾ ਸੈੱਲ ਦੇ ਸੂਬਾ ਪ੍ਰਧਾਨ, ਸਮਾਜ ਸੇਵਕਾ ਮੈਡਮ ਭਾਵਨਾ ਬਾਂਸਲ, ਮਾਸਟਰ ਦਰਸ਼ਨ ਲਾਲ ਗੁਪਤਾ, ਨੀਨੂ ਬਾਂਸਲ, ਸੁਨੀਤਾ ਬਾਂਸਲ, ਅਰਚਨਾ ਬਾਂਸਲ, ਕਾਜਲ ਕਪੂਰ, ਰਾਖੀ ਸ਼ਰਮਾ, ਨੀਲਮ ਬਾਂਸਲ, ਪਰਵੇ ਬਾਂਸਲ, ਰਮੇਸ਼ ਕੁਮਾਰ, ਸੰਜੀਵ ਅਰੋੜਾ, ਵਿਕਾਸ ਕਪੂਰ, ਸੰਜੀਵ ਅਗਰਵਾਲ, ਸੁਰਿੰਦਰ ਸੂਦ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ 'ਤੇ ਫ਼ੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਉਨ੍ਹਾਂ ਦੁਆਰਾ ਦਿਖਾਏ ਗਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ | ਇਸ ਮੌਕੇ ਸਮਾਜ ਸੇਵਿਕਾ ਮੈਡਮ ਭਾਵਨਾ ਬਾਂਸਲ, ਅਗਰਵਾਲ ਮਹਿਲਾ ਸੈੱਲ ਦੀ ਸੂਬਾ ਪ੍ਰਧਾਨ, ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਹਾਰਾਜਾ ਅਗਰਸੈਨ ਸਮਾਜ ਵਿਚ ਸਮਾਨਤਾ, ਨਿਆਂ ਅਤੇ ਆਪਸੀ ਭਾਈਚਾਰੇ ਦੇ ਪ੍ਰਤੀਕ ਸਨ ਅਤੇ ਲੋਕਾਂ ਵਿਚ ਸਦਭਾਵਨਾ ਅਤੇ ਭਾਈਚਾਰਾ ਸਥਾਪਤ ਕਰਨ ਲਈ, ਮਹਾਰਾਜਾ ਅਗਰਸੈਨ ਨੇ ਆਪਣੇ ਰਾਜ ਵਿਚ ਪ੍ਰਵੇਸ਼ ਕਰਨ ਵਾਲੇ ਹਰੇਕ ਵਿਅਕਤੀ ਨੂੰ ਸੋਨੇ ਦਾ ਸਿੱਕਾ ਦੇਣ ਅਤੇ ਘਰ ਬਣਾਉਣ ਵਿਚ ਮਦਦ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਸੀ | ਉਨ੍ਹਾਂ ਕਿਹਾ ਕਿ ਉਹ ਸਮਾਜ ਦੀ ਆਵਾਜ਼ ਸਨ | ਸਾਨੂੰ ਮਹਾਰਾਜਾ ਅਗਰਸੈਨ ਦੇ ਸ਼ਾਸਨ ਸਿਧਾਂਤਾਂ ਅਨੁਸਾਰ ਸਮਾਜ ਸੇਵਾ ਕਰਦੇ ਰਹਿਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐਨ. ਐਸ. ਐਸ. ਦਾ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਇਕੋਤਰੀ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੇ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ
Ad Position 24