20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਇਕੋਤਰੀ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੇ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 26-09-2025
ਟਾਂਡਾ ਉੜਮੁੜ, 25 ਸਤੰਬਰ (ਦੀਪਕ ਬਹਿਲ)-ਸਾਲਾਨਾ ਇਕੋਤਰੀ ਸਮਾਗਮ ਮੌਕੇ ਸਜਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾਂ ਹੋਰ ਕਈ ਮਹਾਂਪੁਰਸ਼ਾਂ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਪੂਰਨ ਰੂਪ 'ਚ ਗੁਰਸ਼ਬਦ ਨਾਲ ਜੋੜ ਕੇ ਬਾਣੀ ਦੇ ਨਿਤਨੇਮੀ ਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ | 23 ਦਿਨਾਂ ਤੱਕ ਨਿਰੰਤਰ ਚੱਲਣ ਵਾਲੇ ਇਸ ਅੰਮਿ੍ਤਮਈ ਕੁੰਭ ਵਿਚ ਡੁਬਕੀ ਲਗਾਉਣ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ 'ਚ ਟਾਂਡਾ ਪੁੱਜੀਆਂ ਹਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਾਂਪੁਰਸ਼ਾਂ ਨੇ ਸੰਗਤਾਂ ਦੇ ਸਨਮੁਖ ਹੁੰਦਿਆਂ ਪਿਛਲੇ ਕਈ ਦਹਾਕਿਆਂ ਤੋਂ ਟਾਂਡਾ 'ਚ ਕਰਵਾਏ ਜਾਂਦੇ ਇਸ ਵਿਸ਼ਾਲ ਗੁਰਮਤਿ ਸਮਾਗਮ ਨੂੰ ਪੰਜਾਬ ਦੀ ਧਰਤੀ 'ਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗੁਰਮਤਿ ਸਮਾਗਮ ਦੱਸਿਆ ਅਤੇ ਸਮਾਗਮ ਦੀ ਆਰੰਭਤਾ ਤੋਂ ਲੈ ਕੇ ਸੰਪੂਰਨਤਾ ਤੱਕ ਸੰਗਤਾਂ ਦੀ ਇਕਾਗਰਤਾ ਨੂੰ ਇਸ ਸਮਾਗਮ ਦੀ ਸਫਲਤਾ ਦੱਸਿਆ | ਸੰਤ ਬਾਬਾ ਗੁਰਦਿਆਲ ਸਿੰਘ ਨੇ ਗੁਰਮਤਿ ਦੇ ਪ੍ਰਚਾਰ ਹਿਤੁ ਕਰਵਾਏ ਜਾ ਰਹੇ ਇਨ੍ਹਾਂ ਇਕੋਤਰੀ ਸਮਾਗਮਾਂ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦੇ ਸਿੱਖੀ ਨੂੰ ਪ੍ਰਫੁੱਲਿਤ ਕਰਨ ਅਤੇ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨ੍ਹਾਂ ਸਮਾਗਮਾਂ ਲਈ ਸੰਗਤਾਂ ਨੂੰ ਲਾਹਾ ਖੱਟਣ ਦਾ ਸੱਦਾ ਦਿੱਤਾ, ਉਥੇ ਕਿਹਾ ਕਿ ਸਮੁੱਚੇ ਜਗਤ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਮੁਤਾਬਿਕ ਆਪੋ-ਆਪਣੇ ਜੀਵਨ ਨੂੰ ਢਾਲਣਾ ਤੇ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਉਨ੍ਹਾਂ 'ਤੇ ਚੱਲਣਾ ਹੀ ਸਾਡੀ ਸਹੀ ਅਰਥਾਂ 'ਚ ਕੌਮ ਦੇ ਪ੍ਰਤੀ ਜਵਾਬਦੇਹੀ ਹੋਵੇਗੀ | ਸੰਤ ਬਾਬਾ ਗੁਰਦਿਆਲ ਸਿੰਘ ਨੇ ਇਸ ਮੌਕੇ ਇਕੋਤਰੀ ਸਮਾਗਮ 'ਚ ਪੁੱਜੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਭਾਈ ਹੀਰਾ ਸਿੰਘ ਰਤਨ ਤੋਂ ਇਲਾਵਾਂ ਹੋਰ ਕਈ ਮਹਾਂਪੁਰਸ਼ਾ ਨੂੰ ਉਚੇਚੇ ਰੂਪ ਵਿਚ ਪੁੱਜਣ ਲਈ ਜਿਥੇ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ ਉਥੇ ਉਨ੍ਹਾਂ ਕਿਹਾ ਕਿ 6 ਅਕਤੂਬਰ ਨੂੰ ਅਲੌਕਿਕ ਨਗਰ ਕੀਰਤਨ ਸਜਾਏ ਜਾਣਗੇ ਅਤੇ ਨਗਰ ਕੀਰਤਨ ਦੀ ਆਰੰਭਤਾ ਸਵੇਰੇ 10 ਵਜੇ ਕੀਤੀ ਜਾਵੇਗੀ ਤੇ ਅਗਲੇ ਦਿਨ 7 ਅਕਤੂਬਰ ਨੂੰ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪੈਣਗੇ ਉਥੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਗੁਰਮਤਿ ਕੀਰਤਨ ਸਮਾਗਮ ਕਾਰਵਾਈਆਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਮਹਿਲਾ ਸੈੱਲ ਨੇ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ <br/> ਅਗਲੀ ਖ਼ਬਰ ਉੱਘੇ ਸਾਹਿਤਕਾਰ ਡਾ. ਐਸ.ਐਲ. ਭੈਰੱਪਾ ਦੇ ਦਿਹਾਂਤ 'ਤੇ ਸਾਹਿਤ ਅਕਾਦਮੀ ਵਲੋਂ ਸੋਗ ਪ੍ਰਗਟ <br/>
Ad Position 24