ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਆਇਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕਾ ਹੈ | ਮੈਕਰੋ ਗਲੋਬਲ ਸਸਤੀਆਂ ਹਵਾਈ ਟਿਕਟਾਂ ਲੈਣ ਸੰਬੰਧੀ ਵੀ ਲੋਕਾਂ ਦੀ ਪਸੰਦ ਬਣ ਰਿਹਾ ਹੈ | ਆਈਟਾ ਲਾਇਸੈਂਸ ਤੋਂ ਬਾਅਦ ਮੈਕਰੋ ਗਲੋਬਲ ਏਅਰਲਾਈਨਸ ਦੀਆਂ ਟਿਕਟਾਂ ਡਾਇਰੈਕਟ ਕਰ ਸਕਦਾ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਵਿਚ ਵਧੀਆ ਹਵਾਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ | ਮੈਕਰੋ ਗਲੋਬਲ ਤੋਂ ਕੈਨੇਡਾ ਅਤੇ ਹੋਰ ਦੇਸ਼ਾਂ ਲਈ ਟਿਕਟਾਂ ਕਰਾਉਣ ਲਈ ਲੋਕਾਂ ਦਾ ਭਾਰੀ ਉਤਸ਼ਾਹ ਹੈ | ਟਿਕਟਾਂ ਪੂਰੀ ਜ਼ਿੰਮੇਵਾਰੀ ਨਾਲ ਕੀਤੀਆਂ ਜਾਂਦੀਆਂ ਹਨ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਆਇਲਟਸ ਦੀ ਕੋਚਿੰਗ ਲਈ ਬੱਚਿਆਂ ਦੇ ਮਾਤਾ-ਪਿਤਾ ਨੇ ਆਇਲਟਸ ਕਲਾਸਾਂ ਅਤੇ ਸਟੱਡੀ ਵੀਜ਼ਾ ਦੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਹੈ | ਵਿਦਿਆਰਥੀਆਂ ਨੂੰ ਆਇਲਟਸ ਵੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਸਟੱਡੀ ਵੀਜ਼ਾ ਦੇ ਨਾਲ-ਨਾਲ ਸਪਾਊਸ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ |