ਬਾਘਾ ਪੁਰਾਣਾ, 26 ਸਤੰਬਰ (ਟਿੰਕੂ ਕਾਠਪਾਲ)-ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ, ਬਾਘਾ ਪੁਰਾਣਾ ਦੇ ਬਾਨੀ ਪਿ੍ੰਸੀਪਲ ਗੁਰਦੇਵ ਸਿੰਘ, ਪਿ੍ੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਯੋਗ ਅਗਵਾਈ ਹੇਠ ਪ੍ਰਾਇਮਰੀ ਵਿਭਾਗ ਵਿਚ ਸੀ.ਬੀ.ਐਸ.ਈ. ਰੀਸੋਰਸ ਪਰਸਨ ਮੈਡਮ ਡਾ. ਪੂਨਮ ਅਰੋੜਾ ਦੁਆਰਾ ਟੀਚਰ ਟ੍ਰੇਨਿੰਗ ਟੁੱਕ ਪਬਲੀਕੇਸ਼ਨ ਦੁਆਰਾ ਲਗਾਈ ਗਈ, ਜਿਸ ਵਿਚ ਪਲੇਅ ਗਰੁੱਪ ਤੋਂ ਲੈ ਕੇ ਪੰਜਵੀਂ ਕਲਾਸ ਦੇ ਅਧਿਆਪਕਾਂ ਨੇ ਭਾਗ ਲਿਆ, ਜਿਸ ਵਿਚ ਮੈਡਮ ਡਾ. ਪੂਨਮ ਅਰੋੜਾ ਨੇ ਰੌਚਕ ਤਰੀਕੇ ਨਾਲ ਅਲੱਗ-ਅਲੱਗ ਆਧੁਨਿਕ ਵਿਧੀਆਂ ਦੁਆਰਾਂ ਅਧਿਆਪਕਾਂ ਦੀ ਗੁਣਵੱਤਾ ਨੂੰ ਵਧਾਇਆ | ਇਸ ਮੌਕੇ ਪਿ੍ੰਸੀਪਲ ਗੁਰਦੇਵ ਸਿੰਘ ਨੇ ਕਿਹਾ ਕਿ ਸਾਡਾ ਅਧਿਆਪਕ ਟਰੇਨਿੰਗ ਦਾ ਮੁੱਖ ਮਕਸਦ ਅਧਿਆਪਕਾਂ ਦੀ ਗੁਣਵੱਤਾ ਵਿਚ ਸੁਧਾਰ ਕਰਨਾ, ਗਿਆਨ ਵਧਾਉਣਾ, ਨਵੀਆਂ ਸਿੱਖਿਆ ਨੀਤੀਆਂ, ਤਕਨੀਕਾਂ ਅਤੇ ਮੂਲਕਰਨ ਰਣਨੀਤੀਆਂ ਦੱਸਣਾ ਹੈ ਤਾਂ ਕਿ ਅਧਿਆਪਕ ਇਕ ਸਕਰਾਤਮਕ ਅਤੇ ਪ੍ਰਭਾਵੀ ਸਿੱਖਿਆ ਦੇ ਸਕਣ | ਇਸ ਮੌਕੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ, ਮੈਡਮ ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਕੋਆਰਡੀਨੇਟਰ ਮੈਡਮ ਦੀਪਿਕਾ ਮਨਚੰਦਾ, ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਮੈਡਮ ਰਿਚਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |