12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਾਤਾ ਸੁਰਜੀਤ ਕੌਰ ਘਲੋਟੀ ਨਮਿਤ ਅੰਤਿਮ ਅਰਦਾਸ <br/>

Ad Position 21
No active advertisement
ਮਾਤਾ ਸੁਰਜੀਤ ਕੌਰ ਘਲੋਟੀ ਨਮਿਤ ਅੰਤਿਮ ਅਰਦਾਸ ਸਮਾਗਮ ਸਮੇਂ ਸੰਬੋਧਨ ਕਰਦੇ ਬੁਲਾਰੇ ਤੇ ਹਾਜ਼ਰ ਸੰਗਤਾਂ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 27-09-2025
ਕੋਟ ਈਸੇ ਖਾਂ, 26 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਭੁਪਿੰਦਰ ਸਿੰਘ ਭਿੰਦਰ ਅਤੇ ਪਲਵਿੰਦਰ ਸਿੰਘ ਰਾਜਾ ਘਲੋਟੀ ਸਿਟੀ ਹਾਰਟ ਰੈਸਟੋਰੈਂਟ ਤੇ ਸਿਟੀ ਸਵੀਟਸ ਕੋਟ ਈਸੇ ਖਾਂ ਵਾਲਿਆਂ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਪੁੱਤਰ ਪਤਨੀ ਕੁਲਵੰਤ ਸਿੰਘ ਪਿੰਡ ਘਲੋਟੀ ਜੋ ਬੀਤੀ 16 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਭਾਈ ਮਨਸ਼ਾ ਸਿੰਘ ਜੀ, ਪਿੰਡ ਘਲੋਟੀ ਵਿਖੇ ਹੋਇਆ | ਇਸ ਮੌਕੇ ਭਾਈ ਨਿਰਭੈ ਸਿੰਘ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਅਤੇ ਸ੍ਰੀ ਮੁਖਵਾਕ ਉਪਰੰਤ ਸੰਗਤਾਂ ਦੇ ਸਨਮੁੱਖ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਬਰਜਿੰਦਰ ਸਿੰਘ ਮੱਖਣ ਬਰਾੜ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਵਿਜੇ ਕੁਮਾਰ ਧੀਰ ਕੋਆਰਡੀਨੇਟਰ ਆਪ ਵਪਾਰ ਸੈਲ, ਸਰਪੰਚ ਛਵਰਾਜ ਸਿੰਘ ਢਿੱਲੋਂ ਘਲੋਟੀ, ਗੁਰਮੀਤ ਸਿੰਘ ਦਾਤੇਵਾਲ ਸਟੇਜ ਸਕੱਤਰ, ਡਾ. ਸੁਰਜੀਤ ਸਿੰਘ ਰਾਮਗੜ੍ਹ ਆਦਿ ਆਗੂਆਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਪਰਿਵਾਰ ਦੇ ਸਮਾਜ ਅੰਦਰ ਚੰਗੇ ਕਾਰਜਾਂ ਪ੍ਰਤੀ ਚਾਨਣਾ ਪਾਇਆ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ੋਕ ਮਤੇ ਆਏ | ਸਮਾਗਮ ਦੌਰਾਨ ਜਸਵਿੰਦਰ ਸਿੰਘ ਸਿੱਧੂ ਡਾਇ: ਗਮਾਡਾ ਮੋਹਾਲੀ, ਚਰਨਜੀਤ ਸਿੰਘ ਢਿੱਲੋਂ ਘਲੋਟੀ, ਡਾ. ਜਸਪਾਲ ਸਿੰਘ ਸੰਧੂ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇ: ਡੇਅਰੀ ਵਿਭਾਗ, ਬਿੰਦਰ ਘਲੋਟੀ ਸਾਬਕਾ ਸਰਪੰਚ, ਡਾ. ਰਾਜਦਵਿੰਦਰ ਗਿੱਲ, ਕਿ੍ਸ਼ਨ ਤਿਵਾੜੀ ਮੈਂਬਰ ਪੀ.ਪੀ.ਸੀ.ਸੀ, ਅਜਮੇਰ ਸਿੰਘ ਕਾਲੜਾ ਮਖੂ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਗੁਰਮੀਤ ਸਿੰਘ ਗਗੜਾ ਸਰਕਲ ਪ੍ਰਧਾਨ ਅਕਾਲੀ ਦਲ, ਲਖਵਿੰਦਰ ਅਰੋੜਾ, ਡਾ. ਸੁਰਿੰਦਰ ਗੁਪਤਾ, ਵਿਰਸਾ ਸਿੰਘ ਘਲੋਟੀ, ਇਕਬਾਲਦੀਪ ਸਿੰਘ ਹੈਰੀ ਮੋਗਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਗੁਰਪ੍ਰੀਤ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਹੇਰ, ਜਗਜੀਤ ਸਿੰਘ ਦਸਮੇਸ਼ ਸਕੂਲ, ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਗੋਪੀ ਮਾਨ ਦਾਤੇਵਾਲ, ਰਸ਼ਪਾਲ ਸਿੰਘ ਨਗਰ ਪੰਚਾਇਤ, ਯੂਥ ਪ੍ਰਧਾਨ ਅਮਨ ਗਾਬਾ, ਬਲਜੀਤ ਸਿੰਘ ਅਕਾਲੀ ਆਗੂ, ਰੇਸ਼ਮ ਸਿੰਘ ਨੰਬਰਦਾਰ ਕਾਦਰਵਾਲਾ, ਪ੍ਰੀਤਮ ਸਿੰਘ ਕਾਦਰਵਾਲਾ, ਪੱਤਰਕਾਰ ਜਸਵਿੰਦਰ ਸਿੰਘ ਪੋਪਲੀ, ਇੰਦਰਜੀਤ ਜੁੱਗਾ ਵਾਲੀਆ, ਇਕੱਤਰ ਸਿੰਘ, ਸਤਿੰਦਰਪਾਲ ਸਿੰਘ ਗਗੜਾ, ਹਰਦੀਪ ਸਿੰਘ ਢਿੱਲੋਂ, ਹਰਸਿਮਰਨ ਲਵਲੀ ਖ਼ਾਲਸਾ, ਮਨਫੂਲ ਸਿੰਘ ਲਾਡੀ ਮਸਤੇਵਾਲਾ, ਡਾ. ਰਮਨ ਅਗਰਵਾਲ, ਪੱਪੂ ਦਾਤੇਵਾਲ, ਮਨਜੀਤ ਕਾਲਾ ਟੱਕਰ, ਅਵਤਾਰ ਸਿੰਘ ਖੁਰਮੀ, ਲਖਵੀਰ ਸਿੰਘ ਰੰਡਿਆਲਾ, ਗੁਰਚਰਨ ਸਿੰਘ ਕਾਕਾ, ਸਤਵੰਤ ਸਿੰਘ ਸਿੱਧੂ, ਹਰਜੀਤ ਸਿੰਘ ਛਾਬੜਾ, ਡਾ. ਜੱਗਾ ਸਿੰਘ ਕਾਦਰਵਾਲਾ, ਗੁਰਨਾਮ ਆੜ੍ਹਤੀ ਮਸੀਤਾਂ, ਕੁਲਵੰਤ ਸਿੰਘ ਕਾਲੜਾ, ਅਸ਼ੋਕ ਗਰੋਵਰ ਪ੍ਰਧਾਨ ਸ਼ੀਤਲਾ ਮਾਤਾ ਟਰੱਸਟ, ਸੁਰਿੰਦਰ ਮਿਗਲਾਨੀ, ਸੋਨੂੰ ਕਾਲੜਾ, ਹੀਰਾ ਅਰੋੜਾ, ਸੋਨੂੰ ਵਰੋਲਾ, ਰਣਜੀਤ ਮਿੱਠੂ ਖ਼ਾਲਸਾ, ਗੁਰਪ੍ਰੀਤ ਲਵਲੀ ਹੇਰ, ਠੇਕੇਦਾਰ ਨਿਰਵੈਰ ਸਿੰਘ, ਦਰਸ਼ਨ ਸਿੰਘ ਬੇਦੀ, ਪਾਲੀ ਛਾਬੜਾ, ਪ੍ਰੇਮ ਸਚਦੇਵਾ, ਗੋਰਾ ਜਨੇਰ, ਸਤਪਾਲ ਸੇਤੀਆ, ਪੱਪਾ ਕੋਟ, ਗੁਰਬਖ਼ਸ਼ ਸਿੰਘ ਸੇਖੋਂ, ਡਾ. ਕਾਰਜ ਸਿੰਘ, ਗੁਰਮੁਖ ਸਿੰਘ ਮੱਲੂਬਾਣੀਆਂ, ਭਗਵਾਨ ਦਾਸ ਗੁੰਬਰ, ਰਣਧੀਰ ਸਿੰਘ ਧੀਰਾ, ਅਸ਼ੋਕ ਕਾਲੜਾ, ਸ਼ੇਰੂ ਅਰੋੜਾ, ਗੁਰਜੰਟ ਟੇਲਰ, ਗੁਰਤੇਜ ਵਾਲੀਆ ਦਾਤੇਵਾਲ, ਪਿੱਪਲ ਰਾਜਪੂਤ, ਪ੍ਰੀਤਮ ਸਿੰਘ ਗਗੜਾ, ਗੁਰਮੀਤ ਸਿੰਘ ਢਿੱਲੋਂ, ਤਰਸੇਮ ਸਿੰਘ ਧੰਨਾ, ਹਰਨਾਮ ਸਿੰਘ, ਨਾਗੀ ਕਹੀਆਂ ਵਾਲੇ, ਲਵ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖਿਆ 'ਚ ਸੁਧਾਰ ਲਈ ਮੋਗਾ ਦੇ 12 ਸਕੂਲਾਂ ਨੂੰ ਦਿੱਤੇ ਕਰੀਬ ਇਕ ਕਰੋੜ ਰੁਪਏ-ਧਾਲੀਵਾਲ ਅਗਲੀ ਖ਼ਬਰ ਇਕ ਰੋਜ਼ਾ ਅਧਿਆਪਕ ਟ੍ਰੇਨਿੰਗ ਲਗਾਈ
Ad Position 24