12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖਿਆ 'ਚ ਸੁਧਾਰ ਲਈ ਮੋਗਾ ਦੇ 12 ਸਕੂਲਾਂ ਨੂੰ ਦਿੱਤੇ ਕਰੀਬ ਇਕ ਕਰੋੜ ਰੁਪਏ-ਧਾਲੀਵਾਲ

Ad Position 21
No active advertisement
ਅਜੀਤ ਡੈਸਕ 27-09-2025
ਸਮਾਲਸਰ, 26 ਸਤੰਬਰ (ਗੁਰਜੰਟ ਕਲਸੀ ਲੰਡੇ)-ਭਾਰਤੀ ਜਨਤਾ ਪਾਰਟੀ ਇਕਾਈ ਸਮਾਲਸਰ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਦੇ 14500 ਸਰਕਾਰੀ ਸਕੂਲਾਂ ਨੂੰ ਬਹੁਤ ਵੱਡਾ ਫ਼ੰਡ ਬੱਚਿਆਂ ਦੇ ਸਿੱਖਿਆ ਸਿਸਟਮ ਵਿਚ ਸੁਧਾਰ ਲਿਆਉਣ ਲਈ ਦਿੱਤਾ | ਜਾਣਕਾਰੀ ਅਨੁਸਾਰ ਸਾਡੇ ਪੰਜਾਬ ਸੂਬੇ ਦੇ 331 ਸਕੂਲਾਂ ਨੂੰ 59 ਕਰੋੜ ਦੇ ਲਗਭਗ ਦੇਣਾ ਹੈ ਜਿਸ 'ਚੋਂ ਪਹਿਲੀ ਕਿਸ਼ਤ 31 ਕਰੋੜ 25 ਲੱਖ ਰੁਪਏ ਦੇ ਲਗਭਗ ਪਾ ਦਿੱਤੇ ਗਏ ਹਨ | ਮੋਗੇ ਦੇ 12 ਸਕੂਲਾਂ ਨੂੰ 99 ਲੱਖ ਦੇ ਕਰੀਬ ਆ ਗਏ ਹਨ | ਇਸ ਰਕਮ ਨਾਲ ਸਕੂਲਾਂ ਦਾ ਢਾਂਚਾ ਕਾਫੀ ਹੱਦ ਤੱਕ ਸੁਧਰੇਗਾ ਜਿਸ ਨਾਲ ਬੱਚਿਆਂ ਦੇ ਸਿਖਿਆ ਸਿਸਟਮ 'ਚ ਸੁਧਾਰ ਆਵੇਗਾ | ਬੱਚੇ ਚੰਗੀ ਸੋਚ ਤੇ ਵਧੀਆ ਪੜ੍ਹਾਈ ਪ੍ਰਾਪਤ ਕਰਕੇ ਅਫ਼ਸਰ ਬਣਨਗੇ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿੱਪ ਵਾਲੇ ਮੀਟਰ ਲਾਹ ਕੇ ਵਾਪਸ ਕੀਤੇ <br/> ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਘਲੋਟੀ ਨਮਿਤ ਅੰਤਿਮ ਅਰਦਾਸ <br/>
Ad Position 24