12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪਿ੍ਥੀ ਸਿੰਘ ਦੇ ਕੋਆਰਡੀਨੇਟਰ ਲੱਗਣ 'ਤੇ ਟੀਟੂ ਬਰਾੜ ਅਤੇ ਪਵਨ ਗੁਪਤਾ ਨੇ ਦਿੱਤੀ ਵਧਾਈ <br/>

Ad Position 21
No active advertisement
ਕੌਂਸਲਰ ਪਿ੍ਥੀ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਧਾਨ ਟੀਟੂ ਬਰਾੜ ਤੇ ਹੋਰ | <br/> 27-09-2025
ਬਾਘਾ ਪੁਰਾਣਾ, 26 ਸਤੰਬਰ (ਟਿੰਕੂ ਕਾਠਪਾਲ)-ਬੀਤੇ ਦਿਨ ਸੂਬੇ ਦੀ ਆਮ ਆਦਮੀ ਪਾਰਟੀ ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਦੇ ਕਰੀਬੀ ਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਕੌਂਸਲਰ ਪਿ੍ਥੀ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਹਾਈਕਮਾਨ ਵਲੋਂ ਐਸ.ਸੀ. ਵਿੰਗ ਦਾ ਹਲਕਾ ਬਾਘਾ ਪੁਰਾਣਾ ਦਾ ਕੋਆਰਡੀਨੇਟਰ ਲਗਾਏ ਜਾਣ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਗੁਪਤਾ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਵਲੋਂ ਕੌਂਸਲਰ ਪਿ੍ਥੀ ਸਿੰਘ ਨੂੰ ਨਗਰ ਕੌਂਸਲ ਬਾਘਾ ਪੁਰਾਣਾ 'ਚ ਇਕ ਸਮਾਗਮ ਦੌਰਾਨ ਉਨ੍ਹਾਂ ਵਲੋਂ ਨਵ ਨਿਯੁਕਤ ਕੋਆਰਡੀਨੇਟਰ ਪਿ੍ਥੀ ਸਿੰਘ ਕੌਂਸਲਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਕੌਂਸਲਰ ਮਨਦੀਪ ਕੱਕੜ, ਕੌਂਸਲਰ ਧਰਮਿੰਦਰ ਰੱਖੜਾ, ਆਪ ਆਗੂ ਜਸਵੰਤ ਸਿੰਘ, ਆਪ ਆਗੂ ਜਗਜੀਤ ਸਿੰਘ ਸੀਰਾ ਡੇਅਰੀਵਾਲਾ, ਅਰਵਿੰਦਰ ਭਾਟੀਆ ਨੇ ਵੀ ਨਵ ਨਿਯੁਕਤ ਕੋਆਰਡੀਨੇਟਰ ਕੌਂਸਲਰ ਪਿ੍ਥੀ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਨਵ ਨਿਯੁਕਤ ਕੋਆਰਡੀਨੇਟਰ ਪਿ੍ਥੀ ਸਿੰਘ ਨੇ ਹਲਕਾ ਨੇ ਆਖਿਆ ਕਿ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ | ਇਸ ਮੌਕੇ ਕੌਂਸਲਰ ਧਰਮਿੰਦਰ ਸਿੰਘ ਰੱਖੜਾ, ਕੌਂਸਲਰ ਮਨਦੀਪ ਕੱਕੜ, ਕੌਂਸਲਰ ਤਰੁਣ ਮਿੱਤਲ, ਆਪ ਆਗੂ ਅੰਕੁਸ਼ ਗੋਇਲ, ਕਮਲ ਕੌਂਸਲਰ, ਹਰਵਿੰਦਰ ਸਿੰਘ ਭਾਟੀਆ, ਮੁਖਤਿਆਰ ਸਿੰਘ, ਜਗਦੀਸ਼ ਸਿੰਘ ਦੀਸ਼ਾ, ਕੁਲਦੀਪ ਸਿੰਘ, ਸੁਖਮੰਦਰ ਸਿੰਘ ਰੱਖੜਾ, ਇਲਾਵਾ ਆਪ ਆਗੂ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਨੂੰ ਮੋਗਾ ਜ਼ਿਲੇ੍ਹ 'ਚ ਮਿਲਣ ਲੱਗਾ ਵੱਡਾ ਹੁੰਗਾਰਾ-ਗੁਰਜੰਟ ਭੁੱਟੋ <br/> ਅਗਲੀ ਖ਼ਬਰ ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਅੱਗੇ ਗੇਟ ਸਥਾਪਿਤ ਕੀਤਾ <br/>
Ad Position 24