12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਨੇ ਗੁਰਦੁਆਰਾ ਸਾਹਿਬ ਅੱਗੇ ਗੇਟ ਸਥਾਪਿਤ ਕੀਤਾ <br/>

Ad Position 21
No active advertisement
ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਕੋਠੇ ਸਮਾਲਸਰ ਸਾਹਮਣੇ ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਲਾਇਆ ਗਿਆ ਗੇਟ | ਤਸਵੀਰ : ਲੰਡੇ <br/> 27-09-2025
ਸਮਾਲਸਰ, 26 ਸਤੰਬਰ (ਗੁਰਜੰਟ ਕਲਸੀ ਲੰਡੇ)-ਇੱਥੇ ਸਮਾਲਸਰ-ਸੇਖਾ ਕਲਾਂ ਰੋਡ 'ਤੇ ਸਥਿਤ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਕੋਠੇ ਸਮਾਲਸਰ ਦੇ ਸਾਹਮਣੇ ਰੋਡ 'ਤੇ ਗੇਟ ਸਥਾਪਤ ਕੀਤਾ ਗਿਆ | ਇਸ ਗੇਟ ਦੀ ਸੇਵਾ ਪ੍ਰਧਾਨ ਫੂਲਾ ਸਿੰਘ ਬਰਾੜ ਸਮਾਲਸਰ ਇੰਗਲੈਂਡ ਵਾਲਿਆਂ ਨੇ ਨਿਭਾਈ | ਇਸ ਮੌਕੇ ਫੂਲਾ ਸਿੰਘ ਪ੍ਰਧਾਨ ਨੇ ਦੱਸਿਆ ਕਿ ਗੇਟ ਸਥਾਪਿਤ ਹੋਣ ਤੋਂ ਪਹਿਲਾਂ ਜੀ.ਟੀ. ਰੋਡ ਸਮਾਲਸਰ ਤੋਂ ਬਠਿੰਡਾ ਨੂੰ ਮਿਲਾਉਂਦੀ ਇਸ ਸੜਕ 'ਤੇ ਬਣੇ ਗੁਰਦੁਆਰਾ ਸਾਹਿਬ ਅੱਗੇ ਦੂਰ ਦਰਾਜ਼ ਤੋਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਨਹੀਂ ਸੀ ਮਿਲਦੀ | ਗੇਟ ਸਥਾਪਤ ਹੋਣ ਮਗਰੋਂ ਹੁਣ ਦਿਨ ਰਾਤ ਨੂੰ ਇਸ ਰਾਹੇ ਜਾਣ ਵਾਲੇ ਰਾਹੀ ਲੋੜ ਪੈਣ 'ਤੇ ਇਸ ਗੁਰਦੁਆਰਾ ਸਾਹਿਬ ਵਿਚ ਵਿਸ਼ਰਾਮ ਕਰ ਸਕਣਗੇ ਅਤੇ ਲੋੜਵੰਦ ਲੋਕ ਪ੍ਰਸ਼ਾਦਾ ਆਦਿ ਛੱਕ ਸਕਣਗੇ | ਇਸ ਮੌਕੇ ਤੇਜਾ ਸਿੰਘ ਬਰਾੜ, ਖ਼ਜ਼ਾਨਚੀ ਗੁਰਮੀਤ ਸਿੰਘ ਗੁਰਦੁਆਰਾ ਸਾਹਿਬ, ਮਾਸਟਰ ਸੁਰਿੰਦਰ ਸਿੰਘ, ਮੈਂਬਰ ਮਨਜੀਤ ਸਿੰਘ, ਮੈਂਬਰ ਬੇਅੰਤ ਸਿੰਘ, ਕਮਲਜੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਜਸਵੀਰ ਸਿੰਘ, ਸੀਰਾ ਸਿੰਘ ਸਰਪੰਚ, ਰਣਜੀਤ ਸਿੰਘ, ਮਿਸਤਰੀ ਬੂਟਾ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿ੍ਥੀ ਸਿੰਘ ਦੇ ਕੋਆਰਡੀਨੇਟਰ ਲੱਗਣ 'ਤੇ ਟੀਟੂ ਬਰਾੜ ਅਤੇ ਪਵਨ ਗੁਪਤਾ ਨੇ ਦਿੱਤੀ ਵਧਾਈ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿੱਪ ਵਾਲੇ ਮੀਟਰ ਲਾਹ ਕੇ ਵਾਪਸ ਕੀਤੇ <br/>
Ad Position 24