12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮਾਹਲਾ ਕਲਾਂ ਵਿਖੇ ਬਾਰਿਸ਼ ਦਾ ਪਾਣੀ ਨੀਂਹਾਂ 'ਚ ਪੈਣ ਕਾਰਨ ਮਕਾਨ ਹੋਇਆ ਤਹਿਸ-ਨਹਿਸ <br/>

Ad Position 21
No active advertisement
ਅਜੀਤ ਡੈਸਕ 27-09-2025
ਨੱਥੂਵਾਲਾ ਗਰਬੀ, 26 ਸਤੰਬਰ (ਨਵਦੀਪ ਸਿੰਘ)-ਬਾਰਿਸ਼ ਅਤੇ ਹੜ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ 'ਚ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ | ਇਸ ਨਾਲ ਜਿੱਥੇ ਵੱਡੀ ਪੱਧਰ 'ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਵੱਡੀ ਗਿਣਤੀ 'ਚ ਮਕਾਨ ਵੀ ਢਹਿ ਢੇਰੀ ਹੋਏ ਹਨ | ਹੁਣ ਬੇਸ਼ੱਕ ਬਾਰਿਸ਼ ਦਾ ਮੌਸਮ ਖ਼ਤਮ ਹੋ ਗਿਆ ਹੈ ਅਤੇ ਹੜ੍ਹਾਂ ਦਾ ਪਾਣੀ ਵੀ ਸੁੱਕਣਾ ਸ਼ੁਰੂ ਹੋ ਗਿਆ ਹੈ, ਪਰ ਨੁਕਸਾਨ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ | ਬਹੁਤੇ ਮਕਾਨਾਂ ਦੀਆਂ ਨੀਂਹਾਂ ਵਿਚ ਪਾਣੀ ਭਰ ਗਿਆ ਸੀ ਹੁਣ ਉਹ ਮਕਾਨ ਪਾਟਣੇ ਸ਼ੁਰੂ ਹੋ ਗਏ ਹਨ | ਇਸ ਦੀ ਤਾਜ਼ਾ ਉਦਾਹਰਨ ਹੈ, ਪਿੰਡ ਮਾਹਲਾ ਕਲਾਂ ਦੇ ਸਾਬਕਾ ਪੰਚ ਨਿਰਮਲ ਸਿੰਘ ਪੁੱਤਰ ਗੰਗਾ ਸਿੰਘ ਦਾ ਮਕਾਨ ਜੋ ਕਿ ਨੀਂਹਾਂ ਵਿਚ ਪਾਣੀ ਪੈਣ ਦੇ ਕਾਰਨ ਕੰਧਾਂ ਪਾਟ ਗਈਆਂ ਹਨ ਅਤੇ ਇਕ ਕਮਰੇ ਦੀ ਛੱਤ ਵਾਲੀ ਡਾਟ ਡਿੱਗ ਗਈ ਹੈ ਦੂਸਰਾ ਕਮਰਾ ਵੀ ਡਿੱਗਣ ਦੇ ਕਿਨਾਰੇ ਹੈ | ਦੋਨੋਂ ਕਮਰੇ ਅਸੁਰੱਖਿਅਤ ਹੋ ਚੁੱਕੇ ਹਨ | ਪਰਿਵਾਰ ਨੇ ਆਪਣਾ ਸਮਾਨ ਤੂੜੀ ਵਾਲੇ ਕਮਰੇ ਵਿਚ ਰੱਖਿਆ ਹੋਇਆ ਹੈ | ਪਰਿਵਾਰ ਦੀ ਪੰਜਾਬ ਸਰਕਾਰ ਅਤੇ ਦਾਨੀ ਵੀਰਾਂ ਨੂੰ ਅਪੀਲ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣੇ ਰਹਿਣ ਵਾਸਤੇ ਕਮਰੇ ਦੁਬਾਰਾ ਤਿਆਰ ਕਰਵਾ ਸਕਣ | ਇੱਥੇ ਇਹ ਵਰਨਣਯੋਗ ਹੈ, ਪੀੜਤ ਪਰਿਵਾਰ ਬਹੁਤ ਗਰੀਬ ਹੈ ਅਤੇ ਬਹੁਤ ਘੱਟ ਜ਼ਮੀਨ ਹੋਣ ਦੇ ਕਾਰਨ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚਲਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ '... ਅਗਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ 'ਚ ਪੰਜਾਬੀ ਭਾਸ਼ਾ ਸੰਬੰਧੀ ਪ੍ਰੋਗਰਾਮ ਕਰਵਾਇਆ <br/>
Ad Position 24