ਮੋਗਾ, 28 ਸਤੰਬਰ (ਗੁਰਤੇਜ ਸਿੰਘ ਬੱਬੀ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਧਰਮਪ੍ਰੀਤ ਸਿੰਘ ਬੌਡੇ ਨੇ ਲਿਖਤੀ ਪੈੱ੍ਰਸ ਨੋਟ ਜਾਰੀ ਕਰਦੇ ਹੋਏ ਜੋ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲ ਕੇ ਵਿਖੇ ਹੋਈ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਜੋ ਬੱਚਾ ਜਸ਼ਨਦੀਪ ਸਿੰਘ ਪਿੰਡ ਠੂਠਗੜ ਜਿਸ ਦੀ ਮੌਤ ਹੋਈ ਹੈ, ਜਥੇਬੰਦੀ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਕਰਦੀ ਹੈ, ਅਫ਼ਸੋਸ ਕਰਦੀ ਹੈ ਲੇਕਿਨ ਜੋ ਛੇ ਅਧਿਆਪਕਾਂ ਤੇ ਨਜਾਇਜ਼ ਪਰਚੇ ਕੀਤੇ ਹਨ ਅਤੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ, ਜੋ ਕਿ ਬਿਲਕੁਲ ਨਿਯਮਾਂ ਦੇ ਖ਼ਿਲਾਫ਼ ਹੈ | ਇਸ ਸਬੰਧੀ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ ਸਖ਼ਤ ਵਿਰੋਧ ਕਰਦੀ ਹੈ ਅਤੇ ਸਰਕਾਰ ਤੇ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸਬੰਧੀ ਅਧਿਆਪਕ ਜੋ ਕਿ ਸਕੂਲਾਂ ਦੇ ਵਿਚ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹਨ ਬੱਚਿਆਂ ਨੂੰ ਪੜਾ ਕੇ ਇਕ ਕਾਬਲ ਇਨਸਾਨ ਬਣਾਉਂਦੇ ਹਨ ਅੱਜ ਉਹੀ ਅਧਿਆਪਕ ਖੱਜਲ ਖੁਆਰ ਹੋ ਰਹੇ ਨੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਥੇਬੰਦੀ ਪ੍ਰਸ਼ਾਸਨ ਨੂੰ ਤਾੜਨਾ ਦਿੰਦੀ ਹੈ ਕਿ ਜੋ ਛੇ ਅਧਿਆਪਕਾਂ ਤੇ ਝੂਠਾ ਪਰਚਾ ਤੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਪਰਚੇ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਤੇ ਵਿਭਾਗ ਇਹ ਨਹੀਂ ਕਰਦੇ ਤਾਂ ਜਥੇਬੰਦੀ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ ਇਸ ਸਮੇਂ ਰਾਮ ਚੰਦਰ ਬੁੱਟਰ ਜਰਨਲ ਸਕੱਤਰ ਦਲਜੀਤ ਸਿੰਘ ਖ਼ਜ਼ਾਨਚੀ ਗੁਰਪ੍ਰੀਤ ਸਿੰਘ ਸਲਾਹਕਾਰ ਲਛਮਣ ਸਿੰਘ ਪੈੱ੍ਰਸ ਸਕੱਤਰ ਹਾਜ਼ਰ ਸਨ |