ਨਿਹਾਲ ਸਿੰਘ ਵਾਲਾ, 28 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਦੇਸ਼-ਵਿਦੇਸ਼ ਅੰਦਰ ਧਾਰਮਿਕ ਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਸੰਸਥਾ ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸ੍ਰੀਮਾਨ ਸੰਤ ਸੁਆਮੀ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 47ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਵਿਖੇ (ਮੋਗਾ) 22 ਅਕਤੂਬਰ ਨੂੰ ਇਲਾਕੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਮਿਲ ਕੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ | ਬਰਸੀ ਸਮਾਗਮ ਨੂੰ ਸਮਰਪਿਤ ਦਰਬਾਰ ਸੰਤ ਆਸ਼ਰਮ ਲੋਪੋ ਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਦਰਬਾਰ ਸੰਪਰਦਾਇ ਦੀ ਮਰਯਾਦਾ ਅਨੁਸਾਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਲੜੀ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੂਜੀ ਲੜੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 30 ਸਤੰਬਰ ਨੂੰ ਪਾਏ ਜਾਣਗੇ | ਇਸ ਮੌਕੇ ਮਹਾਂਪੁਰਸ਼, ਪ੍ਰਸਿੱਧ ਕਵੀਸ਼ਰੀ ਜਥੇ ਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲੇ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਗੁਰਮੀਤ ਸਿੰਘ ਰਸੂਲਪੁਰ, ਮੱਖਣ ਸਿੰਘ ਮਨਸੂਰ ਦੇਵਾ, ਅਮਰਪਾਲ ਸਿੰਘ ਲਹੁ ਕੇ, ਮੇਜਰ ਸਿੰਘ ਰਸੂਲਪੁਰ, ਸੁਖਦੀਪ ਸਿੰਘ ਬੀੜ ਗਗੜਾ, ਹਰਭਜਨ ਸਿੰਘ ਸਵੱਦੀ, ਮਨਧੀਰ ਸਿੰਘ ਡਾਲਾ, ਜਸਵੀਰ ਸਿੰਘ ਮਾਂਗਟ, ਸੁਰਜੀਤ ਸਿੰਘ ਮੱਲਾ, ਰਾਮ ਤੀਰਥ ਸਿੰਘ ਘੋਲੀਆ, ਫ਼ੌਜੀ ਪਿ੍ਤਪਾਲ ਸਿੰਘ ਰਾਊਕੇ ਕਲਾਂ, ਸੁਖਦੇਵ ਸਿੰਘ ਮੀਨੀਆਂ, ਸੂਬੇਦਾਰ ਮੇਜਰ ਸਿੰਘ ਭਨੋਹੜ, ਕੈਪਟਨ ਨੱਥਾ ਸਿੰਘ ਦੇਹੜਕਾ, ਅਨੰਤਵੀਰ ਸਿੰਘ ਜਗਰਾਉਂ, ਗੁਰਮਿੰਦਰ ਸਿੰਘ ਲੋਪੋ, ਜੈ ਰਾਮ ਪਟਿਆਲਾ, ਸੁਦਾਗਰ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਲੁਧਿਆਣਾ, ਹਰਬੰਸ ਸਿੰਘ ਆਦਿ ਪਰਿਵਾਰਾਂ ਨੇ ਅਖੰਡ ਪਾਠਾਂ ਦੀ ਲੜੀ 'ਚ ਸੇਵਾਵਾਂ ਨਿਭਾਈਆਂ |