29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਕਰਨ ਵਾਲਾ ਸਮਾਜਵਾਦੀ ਪ੍ਰਬੰਧ ਚਾਹੁੰਦੀ-ਨੱਤ <br/>

Ad Position 21
No active advertisement
ਅਜੀਤ ਡੈਸਕ 29-09-2025
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਪ੍ਰਗਤੀਸ਼ੀਲ ਮੰਚ ਪੰਜਾਬ ਵਲੋਂ ਫਰੀਡਮ ਫਾਈਟਰ ਭਵਨ ਮੋਗਾ ਵਿਖੇ ਸੈਮੀਨਾਰ ਕਰਵਾਇਆ | ਸੈਮੀਨਾਰ ਦਾ ਪਹਿਲਾ ਵਿਸ਼ਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ ਪ੍ਰਸੰਗਕਤਾ ਤੇ ਪੰਜਾਬ ਦਾ ਭਵਿੱਖ ਵਿਸ਼ੇ 'ਤੇ ਉੱਘੇ ਚਿੰਤਕ ਸੁਖਦਰਸ਼ਨ ਸਿੰਘ ਨੱਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦ ਭਗਤ ਸਿੰਘ ਸਿਰਫ਼ ਨੌਜਵਾਨਾਂ ਦਾ ਹੀ ਆਦਰਸ਼ ਨਹੀਂ ਬਲਕਿ ਸਮੁੱਚੇ ਕਿਰਤੀ ਲੋਕਾਂ ਦਾ ਨਾਇਕ ਹੈ | ਜਿੱਥੇ ਉਹ ਇਨਕਲਾਬ ਦਾ ਚਿੰਨ੍ਹ ਹੈ ਉੱਥੇ ਉਹ ਧਰਮ ਨਿਰਪੱਖਤਾ ਦਾ ਵੀ ਪ੍ਰਤੀਕ ਹੈ | ਭਗਤ ਸਿੰਘ ਦੀ ਸਮਾਜਵਾਦੀ ਵਿਚਾਰਧਾਰਾ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਵਾਲਾ ਪ੍ਰਬੰਧ ਚਾਹੁੰਦੀ ਹੈ ਪਰ ਸਰਕਾਰਾਂ ਸ਼ਹੀਦਾਂ ਦਾ ਨਾਂਅ ਵਰਤ ਕੇ ਨੌਜਵਾਨਾਂ ਨੂੰ ਠੱਗਦੀਆਂ ਹਨ | ਪੰਜਾਬ 'ਚ ਹੜ੍ਹ ਕਾਰਨ ਤੇ ਖੇਤੀ ਸਮੱਸਿਆਵਾਂ ਦੇ ਹੱਲ ਬਾਰੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਏ ਹੜ੍ਹ ਸਿਰਫ਼ ਕਿਸਾਨੀ ਲਈ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਲਈ ਤਬਾਹੀ ਲੈ ਕੇ ਆਏ ਹਨ | ਇਹ ਹੜ੍ਹ ਕੁਦਰਤੀ ਨਹੀਂ ਹਨ ਬਲਕਿ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਭਾਖੜਾ ਬਿਆਸ ਮੈਨੇਜਮੈਂਟ ਇਸ ਲਈ ਜ਼ੁੰਮੇਵਾਰ ਹੈ | ਇਨ੍ਹਾਂ ਨੇ ਸੰਭਾਵਿਤ ਹੜ੍ਹਾਂ ਲਈ ਅਗਾਊਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ | ਸਰਕਾਰਾਂ ਪੰਜਾਬ ਦੀ ਕਿਰਸਾਨੀ ਤੋਂ ਦਿੱਲੀ ਮੋਰਚੇ ਤੋਂ ਹਾਰ ਜਾਣ ਦਾ ਬਦਲਾ ਲੈਣਾ ਚਾਹੁੰਦੀਆਂ ਹਨ | ਪੰਜਾਬ ਦੀ ਜ਼ਮੀਨ ਪੰਜਾਬੀਆਂ ਦੀ ਹੈ ਇਸ 'ਤੇ ਕਾਰਪੋਰੇਟਾਂ ਦਾ ਕਬਜ਼ਾ ਹਰਗਿਜ਼ ਨਹੀਂ ਹੋਣ ਦੇਵਾਂਗੇ | ਮੰਚ ਦੇ ਸੂਬਾਈ ਪ੍ਰਧਾਨ ਬਲਕਰਨ ਮੋਗਾ, ਨਵਜੋਤ ਸਿੰਘ ਜੋਗੇਵਾਲਾ ਤੇ ਅਮਨਦੀਪ ਸਿੰਘ ਸਿੰਘਾਂਵਾਲਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਗਤੀਸ਼ੀਲ ਮੰਚ ਵੱਖ-ਵੱਖ ਵਿਚਾਰਾਂ ਦੇ ਘੋਲ ਲਈ ਇਕ ਸਾਂਝਾ ਪਲੇਟਫ਼ਾਰਮ ਮੁਹੱਈਆ ਕਰਵਾਉਂਦੀ ਹੈ | ਇਸ ਮੰਚ 'ਤੇ ਸੁਹਿਰਦ ਵਿਚਾਰਾਂ ਦਾ ਹਮੇਸ਼ਾ ਸਵਾਗਤ ਹੈ | ਇਸ ਮੌਕੇ ਪ੍ਰਗਤੀਸ਼ੀਲ ਮੰਚ ਦੇ ਸ਼ਹਿਰੀ ਕਮੇਟੀ ਦੇ ਪ੍ਰਧਾਨ, ਸਕੱਤਰ ਜਗਜੀਤ ਸਿੰਘ ਭੁੱਲਰ, ਬਲਵੰਤ ਸਿੰਘ, ਗੁਰਮੀਤ ਕੜਿਆਲਵੀ, ਬੀਬੀ ਸ਼ਰਨਜੀਤ ਕੌਰ, ਪਰਮਜੀਤ ਸਿੰਘ ਬਿੱਟੂ, ਰਜਿੰਦਰ ਸਿੰਘ, ਅਜੇ ਕੁਮਾਰ, ਹਰਦਿਆਲ ਘਾਲੀ, ਜਗਸੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਨੀ ਗਿੱਲ ਦੀ ਅਗਵਾਈ 'ਚ ਗਾਇਕ ਰਾਜਵੀਰ ਜਵੰਦਾ ਦੀ ਸਲਾਮਤੀ ਲਈ ਅਕਾਲੀ ਦਲ ਨੇ ਕੀਤੀ ਅਰਦਾਸ ਬੇਨਤੀ <br/> ਅਗਲੀ ਖ਼ਬਰ ਨਰੇਗਾ ਦਾ ਕੰਮ ਚਲਾਉਣ ਦੀ ਮੰਗ <br/>
Ad Position 24