29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡੇਰਾਬੱਸੀ ’ਚ ਰਜਿਸਟਰੀਆਂ ’ਚ ਦਰਜ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖਿਆ

ਡੇਰਾਬੱਸੀ (ਮੋਹਾਲੀ), 28 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਵਿਖੇ ਕੰਟਰੀ ਸਾਈਡ ਦੇ ਮੁੱਖ ਗੇਟ ਸਾਹਮਣੇ ਕਰੀਬ...

Ad Position 21
No active advertisement
ਅਜੀਤ ਡੈਸਕ 29-11-2026

ਡੇਰਾਬੱਸੀ (ਮੋਹਾਲੀ), 28 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਵਿਖੇ ਕੰਟਰੀ ਸਾਈਡ ਦੇ ਮੁੱਖ ਗੇਟ ਸਾਹਮਣੇ ਕਰੀਬ 15 ਤੋਂ 20 ਪਲਾਟਾਂ ਨੂੰ ਜਾਣ ਵਾਲੇ 20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਪਲਾਟ ਮਾਲਕਾਂ ਨੇ ਡੇਰਾਬੱਸੀ ਦੇ ਥਾਣਾ ਮੁਖੀ ਅਤੇ ਪਿੰਡ ਪਰਾਗਪੁਰ ਵਾਸੀ ਇਕ ਵਿਅਕਤੀ ’ਤੇ ਕਥਿਤ ਮਿਲੀਭੁਗਤ ਨਾਲ ਰਸਤੇ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ। ਦੂਜੇ ਪਾਸੇ ਥਾਣਾ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਉਕਤ ਜ਼ਮੀਨ ਕਾਨੂੰਨੀ ਤੌਰ ’ਤੇ ਖ਼ਰੀਦਣ ਦਾ ਦਾਅਵਾ ਕੀਤਾ ਹੈ।

ਮੌਕੇ ’ਤੇ ਇਕੱਠੇ ਹੋਏ ਪਲਾਟ ਮਾਲਕਾਂ ਵਿਚ ਸ਼ਾਮਿਲ ਧਰਮਪਾਲ ਸਿੰਘ ਸੋਢੀ ਵਾਸੀ ਆਦਰਸ਼ ਨਗਰ ਡੇਰਾਬੱਸੀ, ਲਖਵਿੰਦਰ ਸਿੰਘ ਵਾਸੀ ਡੇਰਾ ਕਲੋਨੀ ਅਤੇ ਹੋਰਨਾਂ ਨੇ ਆਪਣੀਆਂ ਰਜਿਸਟਰੀਆਂ ਨੂੰ ਦਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 2011-12 ਦੌਰਾਨ ਗੁਲਸ਼ਨ ਨਾਮਕ ਵਿਅਕਤੀ ਤੋਂ ਪਲਾਟ ਖ਼ਰੀਦੇ ਸਨ, ਜਿਨ੍ਹਾਂ ਦੀਆਂ ਰਜਿਸਟਰੀਆਂ ਵਿਚ ਬਕਾਇਦਾ 20 ਫੁੱਟ ਚੌੜੀ ‘ਗਲੀ-ਆਮ’ ਦਰਜ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸ ਰਸਤੇ ਵਾਲੀ ਜ਼ਮੀਨ ’ਤੇ ਮਿੱਟੀ ਪਾ ਕੇ ਚਾਰਦੀਵਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਲਾਟ ਮਾਲਕਾਂ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਰਸਤਾ ਬੰਦ ਹੋਣ ਨਾਲ ਉਨ੍ਹਾਂ ਨੂੰ ਆਪਣੇ ਹੀ ਪਲਾਟਾਂ ਤੱਕ ਪਹੁੰਚਣ ਤੋਂ ਵਾਂਝੇ ਹੋਣਾ ਪੈ ਸਕਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਰਜਿਸਟਰੀਆਂ ਵਿਚ 20 ਫੁੱਟ ਚੌੜਾ ਆਮ ਰਸਤਾ ਦਰਜ ਹੈ ਤਾਂ ਉਸ ਨੂੰ ਕਿਸ ਆਧਾਰ ’ਤੇ ਬੰਦ ਕੀਤਾ ਜਾ ਰਿਹਾ ਹੈ?

ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਕੁਝ ਦਿਨਾਂ ਬਾਅਦ ਮੁੜ ਉਸਾਰੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਉਸਾਰੀ ਦਾ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕਥਿਤ ਬਦਸਲੂਕੀ ਕੀਤੀ। ਪਲਾਟ ਮਾਲਕਾਂ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਿਸੇ ਵੀ ਧਿਰ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਮਾਲ ਰਿਕਾਰਡ ਅਤੇ ਰਜਿਸਟਰੀਆਂ ਦੇ ਆਧਾਰ ’ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਉਨ੍ਹਾਂ ਦਾ ਬਣਦਾ ਹੱਕ ਸੁਰੱਖਿਅਤ ਕੀਤਾ ਜਾਵੇ।

ਜ਼ਮੀਨ ਕਾਨੂੰਨੀ ਤੌਰ ’ਤੇ ਖ਼ਰੀਦੀ ਹੈ : ਥਾਣਾ ਮੁਖੀ

ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਉਨ੍ਹਾਂ ਵਲੋਂ ਉਕਤ ਪਲਾਟ ਗੁਲਸ਼ਨ ਤੋਂ ਖ਼ਰੀਦਿਆ ਗਿਆ ਹੈ ਅਤੇ ਇਸ ਸਬੰਧੀ ਸਾਰੇ ਦਸਤਾਵੇਜ਼ ਮੁਕੰਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਮਾਲਕਾਂ ਦਾ ਰਸਤਾ ਪਿਛਲੇ ਪਾਸੇ ਵਾਲੀ ਗਲੀ ਵਲੋਂ ਹੈ ਅਤੇ ਉਨ੍ਹਾਂ ’ਤੇ ਜਾਣਬੁੱਝ ਕੇ ਦੋਸ਼ ਲਾਏ ਜਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰਾਮਾਂ ਥਾਣੇ ਦੀ ਕਮਾਨ ਹੁਣ ਐਸ.ਐਚ.ਓ. ਮੇਲਾ ਸਿੰਘ ਦੇ ਹੱਥ, ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤੀ ਦੇ ਸੰਕੇਤ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਅੱਜ ਤੋਂ ਸ਼ੁਰੂ
Ad Position 24