ਠੱਠੀ ਭਾਈ, 28 ਸਤੰਬਰ (ਜਗਰੂਪ ਸਿੰਘ ਮਠਾੜੂ)-ਬੀਤੇ ਦਿਨੀਂ ਜੀ.ਟੀ.ਬੀ. ਗੜ੍ਹ ਜ਼ੋਨ ਦੀਆਂ ਸਕੂਲੀ ਖੇਡਾਂ ਬੰਬੀਹਾ ਭਾਈ ਦੇ ਸਰਕਾਰੀ ਹਾਈ ਸਕੂਲ ਵਿਚ ਕਰਵਾਈਆਂ ਗਈਆਂ ਜਿਸ ਵਿਚ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੇ ਖਿਡਾਰੀਆਂ ਨੇ ਡੀ.ਪੀ. ਅਵਤਾਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਭਾਗ ਲਿਆ | ਅੰਡਰ 14 ਅਤੇ ਅੰਡਰ 17 ਦੇ ਦੋ ਦਿਨ ਮੁੰਡਿਆਂ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਗਿਆਨ ਸਾਗਰ ਪਬਲਿਕ ਸਕੂਲ ਦੇ ਅੰਡਰ 14 ਦੇ ਖਿਡਾਰੀਆਂ ਨੇ 100 ਮੀਟਰ ਅਤੇ 200 ਮੀਟਰ ਰੇਸ ਵਿਚ ਪਹਿਲਾਂ ਸਥਾਨ, 600 ਮੀਟਰ ਵਿਚ ਦੂਜਾ ਸਥਾਨ, ਲੰਬੀ ਛਾਲ ਵਿਚ ਤੀਜਾ ਸਥਾਨ ਅਤੇ ਰਿਲੇਅ ਦੌੜਾਂ ਵਿਚ ਵੀ ਪਹਿਲਾਂ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੰਡਰ 17 ਦੇ ਖਿਡਾਰੀਆਂ ਨੇ 100 ਅਤੇ 200 ਮੀਟਰ ਵਿਚ ਤੀਜਾ, ਲੰਬੀ ਛਾਲ ਅਤੇ ਰਿਲੇਅ ਦੌੜਾਂ ਵਿਚ ਵੀ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਸਕੂਲ ਪਿ੍ੰਸੀਪਲ ਗੁਰਸੇਵਕ ਸਿੰਘ ਚਾਨੀ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਹ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਾਂ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ |