29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਅਨਮੋਲ ਵੈੱਲਫੇਅਰ ਕਲੱਬ ਮੋਗਾ ਵਲੋਂ ਨਵਰਾਤਰਿਆਂ ਦੌਰਾਨ ਮਾਤਾ ਦੀਆਂ ਚੌਂਕੀਆਂ ਲਗਾਤਾਰ ਜਾਰੀ

Ad Position 21
No active advertisement
ਅਜੀਤ ਡੈਸਕ 29-09-2025
ਮੋਗਾ, 28 ਸਤੰਬਰ (ਅਸ਼ੋਕ ਬਾਂਸਲ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਨਵਰਾਤਰਿਆਂ ਦੇ ਮੌਕੇ 'ਤੇ ਪੁਰਾਣੀ ਦਾਣਾ ਮੰਡੀ ਵਿਖੇ ਆਯੋਜਿਤ ''ਮੇਲੇ ਮਈਆ ਦੇ ਸਮਾਗਮ'' ਦੇ ਛੇਵੇਂ ਦਿਨ, ਹਰਿਆਣਾ ਦੇ ਹਿਸਾਰ ਤੋਂ ਪਹੁੰਚੇ ਭਜਨ ਗਾਇਕ ਅਭਿਨਵ ਆਰਨ ਨੇ ਭੱਜਣਾ ਦਾ ਗੁਣਗਾਨ ਕੀਤਾ ਤੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਪੰਡਤ ਰਾਹੁਲ ਕੁਮਾਰ ਗੌੜ ਦੀ ਅਗਵਾਈ ਹੇਠ ਸਮਾਜ ਸੇਵੀ ਬੌਬੀ ਕੰਬੋ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਪੂਜਾ ਦੀ ਰਸਮਾਂ ਅਦਾ ਕੀਤੀ | ਇਸ ਮੌਕੇ ਸ਼ਰਧਾਲੂਆਂ ਨੇ ਲੰਬੀਆਂ ਲਾਈਨਾਂ 'ਚ ਖੜ੍ਹੇ ਹੋ ਕੇ 25 ਸ਼ਕਤੀਪੀਠਾਂ ਤੋਂ ਲਿਆਂਦੀਆਂ ਪਵਿੱਤਰ ਜੋਤਾਂ ਦੇ ਦਰਸ਼ਨ ਕੀਤੇ | ਇਸ ਮੌਕੇ ਕਲੱਬ ਨੇ ਸਮਾਜ ਸੇਵਕ ਬੌਬੀ ਕੰਬੋ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਆਰਤੀ ਕਰਨ ਤੋਂ ਬਾਅਦ, ਇਕ ਅਖੰਡ ਵਰਤ ਲੰਗਰ ਵੰਡਿਆਂ ਗਿਆ | ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਐਲਾਨ ਕੀਤਾ ਕਿ 1 ਅਕਤੂਬਰ ਤੱਕ ਜਾਰੀ ਰਹਿਣ ਵਾਲੀਆ ''ਮਾਤਾ ਕੀ ਚੌਕੀਆਂ'' ਜਿੱਥੇ ਵੱਖ-ਵੱਖ ਭਜਨ ਗਾਇਕ ਦੇਵੀ ਦੁਰਗਾ ਦੀ ਉਸਤਤ ਗਾਉਣਗੇ | ਉਨ੍ਹਾਂ ਕਿਹਾ ਕਿ ਇਕੱਠ ਵਾਲੀ ਥਾਂ 'ਤੇ 25 ਸ਼ਕਤੀਪੀਠਾਂ ਤੋਂ ਲਿਆਉਂਦੀ ਜੋਤੀ ਦੇ ਦਰਸ਼ਨ ਸ਼ਰਧਾਲੂ ਕਿਸੇ ਵੀ ਸਮੇਂ ਕਰ ਸਕਦੇ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ, ਵਾਈਸ ਚੇਅਰਮੈਨ ਪ੍ਰਲਾਦ ਕਾਲੜਾ, ਮੀਤ ਪ੍ਰਧਾਨ ਵਿਸ਼ਾਲ ਢੀਂਗਰਾ, ਸਕੱਤਰ ਵਿਵੇਕ ਮਜੀਠੀਆ, ਸਹਿ ਸਕੱਤਰ ਅਜੇ ਕਥੂਰੀਆ, ਖ਼ਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਕੋ-ਪ੍ਰੋਜੈਕਟ ਚੇਅਰਮੈਨ ਐਡਵੋਕੇਟ ਗਵਰਨਦੀਪ ਸਿੰਘ ਜੈਪੁਰ ਆਦਿ ਹਾਜ਼ਰ ਸਨ | ਮਿੱਤਲ, ਪ੍ਰੈੱਸ ਸਕੱਤਰ ਕਪਿਲ ਕਪੂਰ, ਸਹਿ-ਪ੍ਰੈੱਸ ਸਕੱਤਰ ਪਿ੍ੰਸ ਗਾਬਾ ਅਹੂਜਾ, ਦੀਪਕ ਸ਼ਰਮਾ ਤੋਂ ਇਲਾਵਾ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਦੇ ਅਧਿਕਾਰੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 10 ਟਰੱਕ ਪਸ਼ੂਆਂ ਦੇ ਚਾਰੇ ਦੇ ਵ... ਅਗਲੀ ਖ਼ਬਰ ਸਰਦਾਰਨੀ ਸੁਰਿੰਦਰ ਕੌਰ ਗਾਬਾ ਨਮਿਤ ਅੰਤਿਮ ਅਰਦਾਸ ਸਮਾਗਮ
Ad Position 24