02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼ੇਰ ਚੰਦ ਅਰੋੜਾ ਨੂੰ ਸਿਆਸੀ, ਸਮਾਜ ਸੇਵੀ ਅਤੇ ਬੁੱਧੀਜੀਵੀਆਂ ਵਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਸ਼ੇਰ ਚੰਦ ਅਰੋੜਾ ਸ਼ਰਧਾਂਜਲੀ ਸਮਾਗਮ ਦੀਆਂ ਤਸਵੀਰਾਂ | ਤਸਵੀਰ : ਟਿੰਕੂ ਕਾਠਪਾਲ <br/> 20-10-2025
ਬਾਘਾ ਪੁਰਾਣਾ, 19 ਅਕਤੂਬਰ (ਟਿੰਕੂ ਕਾਠਪਾਲ)-ਸ਼ਿੰਦਰਪਾਲ ਅਰੋੜਾ ਅਤੇ ਵਿਪਨ ਅਰੋੜਾ ਦੇ ਪਿਤਾ ਅਤੇ ਅੰਕੁਸ਼ ਅਰੋੜਾ ਦੇ ਦਾਦਾ ਜੋ ਪ੍ਰਮਾਤਮਾ ਵਲੋਂ ਦਿੱਤੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਸਥਾਨਕ ਸ਼ਹਿਰ ਅੰਦਰ ਪੁਰਾਣਾ ਪਤੀ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ, ਰਾਗੀ ਜਥੇ ਕਥਾ ਕੀਰਤਨ ਕੀਤਾ ਗਿਆ ਉਪਰੰਤ ਸਵ. ਸ਼ੇਰ ਚੰਦ ਅਰੋੜਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਬੁਲਾਰਿਆਂ ਬਲਵਿੰਦਰ ਸਿੰਘ ਗਰੀਨ ਵਾਲੇ, ਐਡਵੋਕੇਟ ਨਰ ਸਿੰਘ ਬਰਾੜ ਚੇਅਰਮੈਨ ਸਪਰਿੰਗ ਫ਼ੀਲਡ ਸਕੂਲ, ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਵਿਜੇ ਸ਼ਰਮਾ ਭਾਜਪਾ ਸਾਬਕਾ ਪ੍ਰਧਾਨ ਜ਼ਿਲ੍ਹਾ ਮੋਗਾ ਨੇ ਕਿਹਾ ਕਿ ਉਹ ਸੱਚੇ ਸੁੱਚੇ ਇਨਸਾਨ ਸਨ ਅਤੇ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ ਨਾਲ ਨੇਕ ਸਾਊ ਅਤੇ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ | ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਰਮ ਸਭਿਆਚਾਰ ਨਾਲ ਜੋੜ ਕੇ ਰੱਖਿਆ ਅਤੇ ਚੰਗੇ ਸੰਸਕਾਰ ਕਾਰਨ ਅੱਜ ਉਨ੍ਹਾਂ ਦੇ ਬੱਚਿਆਂ ਦੀ ਸਮਾਜ ਵਿਚ ਸ਼ੋਭਾ ਹੈ, ਆਖਿਰ ਵਿਚ ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਸ਼ੇਰ ਚੰਦ ਅਰੋੜਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਸਦਮਾ ਬਰਦਾਸ਼ਤ ਕਰਨ ਦਾ ਬੱਲ ਬਖ਼ਸ਼ੇ | ਇਸ ਮੌਕੇ ਕੌਂਸਲਰ ਗੁਰਪ੍ਰੀਤ ਮਨਚੰਦਾ, ਧਰਮਿੰਦਰ ਸਿੰਘ ਰੱਖੜਾ, ਮਨਦੀਪ ਕੱਕੜ, ਰੇਸ਼ਮ ਚਾਨੀ ਪ੍ਰਧਾਨ ਵਿਸ਼ਵਕਰਮਾ ਗੁਰਦੁਆਰਾ ਪ੍ਰਬੰਧਕ ਕਮੇਟੀ, ਨਰਿੰਦਰ ਪਾਲ ਸਿੰਘ ਪ੍ਰਧਾਨ ਪੁਰਾਣਾ ਪੱਤੀ ਗੁਰਦੁਆਰਾ, ਸੁਨੀਲ ਕੁਮਾਰ ਪੰਪੀ, ਜਗਦੀਸ਼ ਅਰੋੜਾ, ਲਵਲੀ ਬਠਲਾ, ਰਿੰਕੂ ਲੂੰਬਾ, ਐਡਵੋਕੇਟ ਅਮਿਤ ਅਗਰਵਾਲ, ਸੁਖਦੀਪ ਸਿੰਘ ਰੋਡੇ, ਦਲਜੀਤ ਸਿੰਘ, ਰਿੰਕੂ ਨਰੂਲਾ, ਕੱਬੂ ਠੁਕਰਾਲ, ਵੇਦ ਪ੍ਰਕਾਸ਼ ਤਨੇਜਾ, ਦਰਸ਼ਨ ਗੋਇਲ ਕੁਲਵੰਤ ਰਾਏ ਅਰੋੜਾ, ਜੋਗਿੰਦਰ ਪਾਲ, ਲਲਿਤ ਗੋਇਲ, ਸੋਨੰੂ ਅਰੋੜਾ, ਨਵਤੇਜ ਸਿੰਘ, ਅਸ਼ਵਨੀ ਸ਼ਰਮਾ, ਰੌਸ਼ਨ ਲਾਲ ਰੋਸ਼ੀ, ਅਰੁਣ ਬੰਸਲ ਪ੍ਰਧਾਨ, ਵਿਜੇ ਬੰਟੀ ਜਿੰਦਲ ਵਾਈਸ ਪ੍ਰਧਾਨ, ਦੀਪਕ ਗਰਗ ਬੌਬੀ, ਨਵਜੋਤ ਸਿੰਘ ਪੀ.ਏ. ਇਲਾਵਾ ਸੈਂਕੜੇ ਦੀ ਗਿਣਤੀ ਵਿਚ ਇਲਾਕੇ ਭਰ ਦੇ ਪਤਵੰਤਿਆਂ ਵਲੋਂ ਸ਼ਮੂਲੀਅਤ ਕੀਤੀ ਗਈ | ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਬਲਵਿੰਦਰ ਸਿੰਘ ਗਰੀਨ ਵਾਲਿਆਂ ਵਲੋਂ ਨਿਭਾਈ ਅਤੇ ਸਮਾਗਮ ਦੇ ਆਖਿਰ ਵਿਚ ਪੁੱਜੀਆਂ ਹੋਈਆਂ ਸ਼ਖ਼ਸੀਅਤਾਂ ਦਾ ਸ਼ਿੰਦਰ ਅਰੋੜਾ ਵਿਪਨ ਅਰੋੜਾ ਵਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਰਤਨ ਬ੍ਰਦਰਜ਼ ਟੇਲਰਜ਼ ਮਾਣੂੰਕੇ ਨੂੰ ਸਦਮਾ, ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਪੰਜ ਸਾਇੰਸ ਅਧਿਆਪਕਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਦੀ ਟਰੇਨਿੰਗ 'ਚ ਭਾਗ ਲਿਆ
Ad Position 24
No active advertisement