ਧਰਮਕੋਟ, 19 ਅਕਤੂਬਰ (ਪਰਮਜੀਤ ਸਿੰਘ)-ਯੂ.ਕੇ. ਇੰਟਰਨੈਸ਼ਨਲ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੀਵੇ ਸਜਾਉਣ ਦੀ ਗਤੀਵਿਧੀ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਸੁੰਦਰ ਮਿੱਟੀ ਦੇ ਦੀਵੇ ਸਜਾ ਕੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਇਸ ਤੋਂ ਬਾਅਦ ਇੰਟਰ ਹਾਊਸ ਰੰਗੋਲੀ ਮੁਕਾਬਲਾ ਹੋਇਆ, ਜਿਸ ਨਾਲ ਪੂਰਾ ਸਕੂਲ ਰੰਗਾਂ ਨਾਲ ਚਮਕ ਉੱਠਿਆ | ਕਿੰਡਰਗਾਰਟਨ ਦੇ ਬੱਚੇ ਰੰਗ-ਬਰੰਗੇ ਪਹਿਰਾਵੇ ਵਿਚ ਸਕੂਲ ਆਏ, ਜਿਨ੍ਹਾਂ ਨੇ ਸਮਾਰੋਹ ਵਿਚ ਚਾਰ ਚੰਨ ਲਾ ਦਿੱਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਰੋਜ਼ੀ ਮਹਿਤਾ ਨੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਰਾਣਾ ਬਾਸੀ, ਬਲਕਾਰ ਸਿੰਘ, ਬਲਿਹਾਰ ਸਿੰਘ ਅਤੇ ਕੁਲਵੰਤ ਸਿੰਘ ਚੀਮਾ ਨੇ ਵੀ ਸਾਰੇ ਅਧਿਆਪਕਾਂ ਅਤੇ ਸਹਾਇਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ |