ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਵਿਖੇ ਉੱਦਮੀ ਕਿਸਾਨਾਂ ਵਲੋਂ ਜ਼ਹਿਰ ਮੁਕਤ ਆਰਗੈਨਿਕ ਤਰੀਕੇ ਨਾਲ ਉਗਾਈਆਂ ਖਾਣ ਪੀਣ ਵਾਲੀਆਂ ਵਸਤੂਆਂ ਦਾ ਬਾਜ਼ਾਰ ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਚ ਲੱਗਦਾ ਹੈ ਪਰ ਇਸ ਵਾਰ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ 20 ਅਕਤੂਬਰ ਦਿਨ ਸੋਮਵਾਰ ਨੂੰ ਉਸੇ ਸਥਾਨ 'ਤੇ ਕਿਸਾਨ ਬਾਜ਼ਾਰ ਲੱਗੇਗਾ | ਇਸ ਸਬੰਧੀ ਏਕਮ ਆਰਗੈਨਿਕ ਫਾਰਮ ਦੇ ਸੰਚਾਲਕ ਹਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਵਿਚ ਦੇਸੀ ਘਿਉ ਵਿਚ ਤਿਆਰ ਕੀਤੀਆਂ ਮਠਿਆਈਆਂ, ਬਿਸਕੁਟ, ਪੰਜੀਰੀ ਅਤੇ ਜਲੇਬੀਆਂ ਦੇ ਸਟਾਲ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਕੋਈ ਵੀ ਬਾਜ਼ਾਰੂ ਚੀਜ਼ ਨਹੀਂ ਵਰਤੀ ਜਾਵੇਗੀ |