ਕੋਟ ਈਸੇ ਖਾਂ/ਧਰਮਕੋਟ, 19 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ)-ਦਾਣਾ ਮੰਡੀ ਢੋਲੇ ਵਾਲਾ ਵਿਖੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਬੀਰ ਸਿੰਘ ਮੰਦਰ ਤੇ ਉਨ੍ਹਾਂ ਦੇ ਨਾਲ ਸੀਨੀਅਰ ਆਪ ਆਗੂ ਇਕਬਾਲ ਸਿੰਘ ਸਰਪੰਚ ਢੋਲੇਵਾਲਾ ਤੇ ਹੋਰਨਾਂ ਆਗੂਆਂ ਤੋਂ ਇਲਾਵਾ ਜਸਮੇਲ ਸਿੰਘ ਸੈਕਟਰੀ ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਆਦਿ ਵਲੋਂ ਉੱਥੇ ਝੋਨੇ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਕਰਵਾਈ ਗਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਹੋਣ ਤੋਂ ਪਹਿਲਾਂ ਹਦਾਇਤਾਂ ਜਾਰੀ ਕਰਕੇ ਪੁਖ਼ਤਾ ਪ੍ਰਬੰਧ ਪੂਰੇ ਕਰਵਾਏ ਗਏ ਸਨ ਤੇ ਖ਼ਰੀਦ ਏਜੰਸੀਆਂ ਵਲੋਂ ਵੀ ਨਾਲ ਦੀ ਨਾਲ ਫ਼ਸਲ ਦੀ ਖ਼ਰੀਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਦੇ ਪ੍ਰਬੰਧਾਂ ਤੋਂ ਕਿਸਾਨ, ਆੜ੍ਹਤੀਏ, ਮਜ਼ਦੂਰ ਸਭ ਪੂਰਨ ਖ਼ੁਸ਼ ਹਨ ਤੇ ਲਿਫ਼ਟਿੰਗ ਦਾ ਕੰਮ ਵੀ ਸਮੇਂ ਸਿਰ ਹੋ ਰਿਹਾ ਹੈ | ਢੋਲੇਵਾਲਾ ਦੀ ਅਨਾਜ ਮੰਡੀ ਵਿਚ ਖ਼ਰੀਦ ਸ਼ੁਰੂ ਕਰਵਾਉਣ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਚੇਅਰਮੈਨ ਸੁਖਬੀਰ ਸਿੰਘ ਮੰਦਰ, ਇਕਬਾਲ ਸਿੰਘ ਸਰਪੰਚ ਢੋਲੇਵਾਲਾ, ਮਨਜੀਤ ਸਿੰਘ ਸਰਪੰਚ, ਅੰਮਿ੍ਤ ਸਿੰਘ ਅਕਾਊਾਟੈਂਟ, ਹਰਕੰਵਲਜੀਤ ਸਿੰਘ, ਅਮਰਿੰਦਰ ਸਿੰਘ, ਰਾਜਬੀਰ ਸਿੰਘ ਕੰਗ, ਗੁਰਦਿਆਲ ਸਿੰਘ ਖੰਬੇ, ਵਿਜੇ ਕੁਮਾਰ ਇੰਸਪੈਕਟਰ ਗਰੇਨ ਪਨਗਰੇਨ, ਆੜ੍ਹਤੀ ਲਖਵਿੰਦਰ ਸਿੰਘ ਰਾਜਾਂਵਾਲਾ, ਜਸਵੰਤ ਸਿੰਘ ਸਾਬਕਾ ਸਰਪੰਚ, ਜੋਰਾ ਸਿੰਘ ਆੜ੍ਹਤੀ, ਪਰਗਟ ਸਿੰਘ ਰਾਜਾਂਵਾਲਾ ਆਦਿ ਹਾਜ਼ਰ ਸਨ |