ਕੋਟ ਈਸੇ ਖਾਂ, 19 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਨੇੜਲੇ ਪਿੰਡ ਘਲੋਟੀ ਨਾਲ ਸਬੰਧਿਤ ਪ੍ਰਸਿੱਧ ਗਾਇਕ ਐਚ.ਐਸ. ਬਮਰਾ ਦੀ ਬੁਲੰਦ ਆਵਾਜ਼ ਵਿਚ ਆਏ ਨਵੇਂ ਗਾਣੇ ਦਾ ਪੋਸਟਰ ਇਲਾਕੇ ਦੀਆਂ ਇਕੱਤਰ ਹੋਈਆਂ ਸ਼ਖ਼ਸੀਅਤਾਂ ਵਲੋਂ ਜਾਰੀ ਕਰ ਕੇ ਗਾਇਕ ਐਚ.ਐਸ. ਬਮਰਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਬੀਤੇ ਦਿਨੀਂ ਹੋਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਪੁੱਜੇ ਆਗੂਆਂ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐਚ.ਐਸ. ਬਮਰਾ ਨੇ ਬੁਲੰਦ ਆਵਾਜ਼ ਵਿਚ ਆਪਣੇ ਪਹਿਲਾਂ ਵੀ ਕਈ ਗਾਣੇ ਗਾ ਕੇ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕੀਤੇ, ਜਿਨ੍ਹਾਂ ਨੂੰ ਚੰਗਾ ਪਿਆਰ ਮਿਲਿਆ ਤੇ ਹੁਣ ਨਵਾਂ ਗਾਣਾ ਜੋ ਦੁਗਾਣੇ ਦੇ ਰੂਪ ਵਿਚ ਹੈ, ਉਸ ਨੂੰ ਸਰੋਤਿਆਂ ਵਲੋਂ ਪੂਰਾ ਪਸੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਗਾਇਕ ਐਚ.ਐਸ. ਬਮਰਾ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਨਵਾਂ ਗਾਣਾ ਡਿ੍ੰਕ ਉਨ੍ਹਾਂ ਦੇ ਨਾਲ ਸਹਾਇਕ ਗਾਇਕਾ ਮਿਸ ਜਸ਼ਨਮੀਤ ਵਲੋਂ ਗਾਇਆ ਗਿਆ ਹੈ | ਇਹ ਗਾਣਾ ਫਾਈਨ ਟੱਚ ਕੰਪਨੀ ਵਲੋਂ ਰਿਕਾਰਡ ਕੀਤਾ ਗਿਆ ਹੈ ਤੇ ਗਾਣੇ ਦਾ ਮਿਊਜ਼ਿਕ ਮਿਸਟਰ ਰੂਬਲ ਨੇ ਤਿਆਰ ਕੀਤਾ ਹੈ | ਇਸ ਗਾਣੇ ਦਾ ਪੋਸਟਰ ਜਾਰੀ ਕਰਨ ਸਮੇਂ ਪ੍ਰਸਿੱਧ ਗੀਤਕਾਰ ਅਮਰਜੀਤ ਸਿੰਘ ਘੋਲੀਆ, ਲੇਖਕ ਪ੍ਰੀਤ ਭਾਗੀਕੇ, ਮਾਸਟਰ ਸ਼ਮਸ਼ੇਰ ਸਿੰਘ ਪ੍ਰਧਾਨ ਨਵ ਪੰਜਾਬੀ ਸਾਹਿਤ ਸਭਾ, ਪੰਜਾਬੀ ਲੋਕ ਗਾਇਕ ਕਾਕਾ ਨੂਰ, ਕੇ.ਐਸ. ਮਾਨ, ਖੇਤਪਾਲ ਸਿੰਘ ਦੀਪ, ਬੂਟਾ ਗ਼ੁਲਾਮੀ ਵਾਲਾ, ਬਲਵਿੰਦਰ ਸਿੰਘ ਰੋਡੇ, ਜੱਸ ਸਿੱਧੂ ਮੋਗਾ, ਕਰਨੈਲ ਸਿੰਘ ਹੇਰ, ਗੁਰਪ੍ਰੀਤ ਸਿੰਘ ਹੇਰ, ਨਿਰਵੈਰ ਸਿੰਘ ਘਲੋਟੀ, ਲਵਲੀ ਸੰਧੂ, ਜਸਵਿੰਦਰ ਬੁੱਟਰ, ਜਸਵਿੰਦਰ ਸੰਧੂ, ਹਰਭਦਰ ਸੰਧੂ ਪ੍ਰਧਾਨ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ, ਰਾਜੂ ਘਲੋਟੀ, ਚਮਕੌਰ ਔਲਖ, ਗੁਰਜੰਟ ਸਿੰਘ ਸੰਧੂ, ਜਸ਼ਨਦੀਪ, ਕਾਬਲ ਸੰਧੂ, ਗੁਰਮੀਤ ਸਿੰਘ ਭੁੱਲਰ, ਸੁਖਵਿੰਦਰ ਕਾਲਾ, ਜਸ਼ਨ, ਰਾਜਪ੍ਰੀਤ ਰਾਜੂ, ਗੁਰਚਰਨ ਸਿੰਘ ਬੱਬੀ, ਦਲਜੀਤ ਕੁਸੂਵਾਲਾ, ਸਤਕਰਤਾਰ ਬਮਰਾ, ਸ਼ਿਵਮ ਬਾਵਾ, ਸੌਰਵ ਬਾਵਾ ਆਦਿ ਹਾਜ਼ਰ ਸਨ |