ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਦੀ ਰਹਿਨੁਮਾਈ ਹੇਠ ਮੋਗਾ ਦੇ ਪ੍ਰਭਾਰੀ ਕੰਵਰਵੀਰ ਸਿੰਘ ਟੌਹੜਾ ਦੀ ਹਾਜ਼ਰੀ ਵਿਚ ਲੋਹ ਪੁਰਸ਼ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਮੋਗਾ ਦੇ ਸ਼ਹੀਦੀ ਪਾਰਕ ਤੋਂ ਏਕਤਾ ਯਾਤਰਾ ਕਰਵਾਈ ਗਈ | ਇਸ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਹੈ | ਇਸ ਯਾਤਰਾ ਵਿਚ ਜ਼ਿਲ੍ਹਾ ਮਹਾਂ ਮੰਤਰੀ ਮੁਖ਼ਤਿਆਰ ਸਿੰਘ, ਜ਼ਿਲ੍ਹਾ ਮਹਾਂ ਮੰਤਰੀ ਵਿੱਕੀ ਸਿਤਾਰਾ, ਨਿਧੜਕ ਸਿੰਘ ਬਰਾੜ, ਸੁਖਨੰਦਰ ਅਗਰਵਾਲ, ਸ਼ਮਸ਼ੇਰ ਸਿੰਘ ਕੈਲਾ, ਦੇਵ ਪਿ੍ਆ ਤਿਆਗੀ, ਰਾਕੇਸ਼ ਭੱਲਾ, ਲਖਵੰਤ ਸਿੰਘ ਸਾਫੂਵਾਲਾ, ਸੁਖਜਿੰਦਰ ਸਿੰਘ ਵਾਂਦਰ, ਕਮਲਜੀਤ ਕੌਰ, ਮਨਿੰਦਰ ਕੌਰ, ਉਦੇ ਸੂਦ, ਅਮਿਤ ਗੁਪਤਾ, ਦੀਪਕ ਤਲਵਾੜ, ਉਮਾਕਾਂਤ ਰਾਏ, ਅਮਨਦੀਪ ਕੌਰ, ਰਾਣੀ ਖੁਖਰਾਣਾ, ਸ਼ਿੰਦਾ ਮੱਲਕੇ, ਅਭੀ ਪੱਬੀ, ਹਰਮਨਦੀਪ ਮੀਤਾ, ਸਤਿੰਦਰਪ੍ਰੀਤ ਸਿੰਘ ਰੱਤੀਆ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਚੜਿੱਕ, ਕੈਪ. ਅਮਰਜੀਤ ਸਿੰਘ ਕੋਕਰੀ, ਸੂਰਜ ਭਾਨ ਧਾਲੀਵਾਲ, ਗੁਰਪ੍ਰੀਤ ਸਿੰਘ ਸੇਖਾ, ਗੀਤਾ ਆਰੀਆ, ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਹਾਜ਼ਰ ਸਨ |