ਨਿਹਾਲ ਸਿੰਘ ਵਾਲਾ, 2 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮੁਖਤਿਆਰ ਸਿੰਘ ਦੀਨਾ ਸਾਹਿਬ ਦੀ ਅਗਵਾਈ ਹੇਠ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਐਸ.ਐਚ.ਓ. ਪੂਰਨ ਸਿੰਘ ਨਿਹਾਲ ਸਿੰਘ ਵਾਲਾ ਬਲਾਕ ਖੇਤੀਬਾੜੀ ਅਫ਼ਸਰ ਤਰਨਜੀਤ ਸਿੰਘ ਰੰਧਾਵਾ ਨੂੰ ਪਰਾਲੀ ਨੂੰ ਸਾਂਭ ਸੰਭਾਲ ਲਈ ਉਚੇਚੇ ਤੌਰ 'ਤੇ ਮੰਗ ਪੱਤਰ ਦਿੱਤੇ ਗਏ | ਯੂਨੀਅਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਦੇ ਸੀਜ਼ਨ ਸਮੇਂ ਹੀ ਸਰਕਾਰਾਂ ਨੂੰ ਪਰਾਲੀ ਪ੍ਰਦੂਸ਼ਣ ਦੀ ਯਾਦ ਆਉਂਦੀ ਹੈ ਪਰ ਹਾਲੇ ਤੱਕ ਸਰਕਾਰ ਵਲੋਂ ਇਸ ਨੂੰ ਨਜਿੱਠਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ | 'ਆਪ' ਸੁਪਰੀਮੋ ਕੇਜਰੀਵਾਲ ਨੇ ਪਰਾਲੀ ਸੰਬੰਧੀ ਇਕ ਵਧੀਆ ਕੈਮੀਕਲ ਸਪਰੇਅ ਦੀ ਕਾਢ ਕਿਸਾਨਾਂ ਦੀ ਭਲਾਈ ਲਈ ਕੱਢੀ ਸੀ ਜੋ ਅਠਤਾਲ਼ੀ ਘੰਟਿਆਂ ਵਿਚ ਹੀ ਸਪਰੇਅ ਤੋਂ ਬਾਅਦ ਉਸ ਨੂੰ ਗਾਲ ਦਿੰਦਾ ਹੈ, ਪਰ ਕਿਸਾਨਾਂ ਦੀ ਮਾੜੀ ਕਿਸਮਤ ਕਿ ਉਨ੍ਹਾਂ ਤੱਕ ਪਹੁੰਚ ਹੀ ਨਹੀਂ ਸਕਿਆ ਖੇਤ ਵਿਚ ਪਰਾਲੀ ਨੂੰ ਸਮੇਟਣ ਲਈ ਇੰਨੀ ਮਹਿੰਗੀ ਮਸ਼ੀਨਰੀ ਹਰੇਕ ਕਿਸਾਨਾਂ ਦੇ ਵੱਸ ਨਹੀ ਉਂਜ ਵੀ ਉਹ ਮਸ਼ੀਨਾਂ ਛੋਟੇ ਟਰੈਕਟਰਾਂ ਨਾਲ ਨਹੀਂ ਚੱਲ ਸਕਦੀਆਂ ਇੰਨਾ ਲਈ ਵੱਡੇ-ਵੱਡੇ ਟਰੈਕਟਰਾਂ ਦੀ ਲੋੜ ਹੈ, ਜੋ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤੀ ਫ਼ੈਸਲਾ ਲੈ ਕੇ ਹਰ ਪਿੰਡ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿਚ ਬੇਲਰ ਜੋ ਪਰਾਲੇ ਦੀਆਂ ਗੱਠਾਂ ਬਣਾਉਂਦੇ ਹਨ ਜ਼ਰੂਰੀ ਕੀਤੇ ਜਾਣ ਅਤੇ 90 ਪ੍ਰਤੀਸ਼ਤ ਸਬਸਿਡੀਆਂ ਦਿੱਤੀਆਂ ਜਾਣ ਤਾਂ ਜੋ ਹਰ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਸੌਖਿਆਂ ਉਪਲਬਧ ਹੋ ਸਕਣ | ਇਸ ਮੌਕੇ ਸੁਖਦਰਸ਼ਨ ਸਿੰਘ, ਬਲਵੀਰ ਸਿੰਘ ਪੱਤੋ, ਪਿ੍ਤਪਾਲ ਸਿੰਘ ਪੱਤੋ, ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇ ਵਾਲਾ, ਸਰਪੰਚ ਪੂਰਨ ਸਿੰਘ, ਹਰਮੰਦਰ ਸਿੰਘ ਭਾਗੀਕੇ, ਪ੍ਰਧਾਨ ਡਕੌਂਦਾ ਬਲਬਹਾਦਰ ਸਿੰਘ ਦੀਨਾ, ਪ੍ਰਧਾਨ ਡਕੌਂਦਾ ਅੰਮਿ੍ਤਪਾਲ ਸਿੰਘ, ਬਲਜੀਤ ਸਿੰਘ ਪੱਤੋ ਆਦਿ ਹਾਜ਼ਰ ਸਨ |