17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਦਾਰ ਪਟੇਲ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 03-11-2025
ਧਰਮਕੋਟ, 2 ਨਵੰਬਰ (ਪਰਮਜੀਤ ਸਿੰਘ)-ਡੀ.ਐਸ.ਪੀ. ਧਰਮਕੋਟ ਰਾਜੇਸ਼ ਠਾਕੁਰ, ਐਸ.ਐਚ.ਓ. ਧਰਮਕੋਟ ਗੁਰਮੇਲ ਸਿੰਘ ਅਤੇ ਏ.ਐਸ.ਆਈ. ਜਸਵੀਰ ਸਿੰਘ, ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਧਰਮਕੋਟ ਦੀ ਯੋਗ ਅਗਵਾਈ ਹੇਠ ਸਬ ਡਵੀਜ਼ਨ ਸਾਂਝ ਕੇਂਦਰ ਧਰਮਕੋਟ ਦੇ ਸਟਾਫ਼ ਹਰਜਿੰਦਰ ਸਿੰਘ, ਕਰਮਜੀਤ ਕੌਰ, ਗੁਰਜੀਤ ਕੌਰ ਅਤੇ ਸ਼ਰਨਜੀਤ ਕੌਰ ਵਲੋਂ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਅਧੀਨ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਧਰਮਕੋਟ (ਕੰਨਿ੍ਹਆ), ਮੋਗਾ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ | ਸਭ ਤੋਂ ਪਹਿਲਾਂ 9ਵੀਂ ਬੀ ਜਮਾਤ ਦੀਆਂ ਵਿਦਿਆਰਥਣਾਂ ਨੇ ਸਕੂਲ ਇੰਚਾਰਜ ਇੰਦਰਜੀਤ ਸਿੰਘ ਅਤੇ ਸਕੂਲ ਐਸ. ਪੀ. ਸੀ. ਸਕੀਮ ਇੰਚਾਰਜ ਗਗਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਮਿਸ ਸਿਲਕੀ, ਬਲਜੀਤ ਕੌਰ, ਸਕੂਲ ਕੈਂਪਸ ਮੈਨੇਜਰ ਬਹਾਦਰ ਸਿੰਘ ਅਤੇ ਸਕੂਲ ਸਕਿਉਰਿਟੀ ਗਾਰਡ ਬਲਵੰਤ ਸਿੰਘ ਨਾਲ ਸਾਂਝ ਕੇਂਦਰ ਧਰਮਕੋਟ ਅਤੇ ਦਫ਼ਤਰ ਉਪ-ਕਪਤਾਨ ਪੁਲਿਸ ਧਰਮਕੋਟ ਅਤੇ ਸਬ ਡਵੀਜ਼ਨ ਸਾਂਝ ਕੇਂਦਰ ਧਰਮਕੋਟ ਵਿਖੇ ਵਿਜ਼ਟ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਤੇ ਐਸ.ਐਚ.ਓ. ਧਰਮਕੋਟ ਗੁਰਮੇਲ ਸਿੰਘ ਅਤੇ ਉਨ੍ਹਾਂ ਦੇ ਸਟਾਫ਼ ਵਲੋਂ ਕਿਸ਼ੋਰ ਸਿੱਖਿਆ ਅਧੀਨ ਵੱਖ-ਵੱਖ ਵਿਸ਼ਿਆਂ ਜਿਵੇਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ, ਸਾਈਬਰ ਕ੍ਰਾਈਮ ਆਦਿ ਵੱਖ-ਵੱਖ ਵਿਸ਼ਿਆਂ 'ਤੇ ਵੀ ਜਾਣਕਾਰੀ ਦਿੱਤੀ ਗਈ | ਸਕੂਲ ਪਹੁੰਚਣ ਤੇ ਸਾਂਝ ਕੇਂਦਰ ਧਰਮਕੋਟ ਦੇ ਐਸ.ਐਚ.ਓ., ਧਰਮਕੋਟ ਗੁਰਮੇਲ ਸਿੰਘ ਅਤੇ ਸਾਂਝ ਕੇਂਦਰ ਸਟਾਫ਼ ਦਾ ਬਿਮਲ ਕੌਰ, ਸੁਰਿੰਦਰ ਕੌਰ, ਅਮਨਦੀਪ ਕੌਰ, ਸਿਲਵੀ ਅਤੇ ਬਹਾਦਰ ਸਿੰਘ ਵਲੋਂ ਸਵਾਗਤ ਕੀਤਾ ਗਿਆ | ਵਿਦਿਆਰਥੀਆਂ ਦੇ ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿਚ ਸਮੂਹ ਸਾਂਝ ਕੇਂਦਰ ਸਟਾਫ਼ ਵਲੋਂ ਸਕੂਲ ਇੰਚਾਰਜ ਅਤੇ ਸਟਾਫ਼ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਦਾ ਵਫ਼ਦ ਕਿਸਾਨੀ ਮਸਲਿਆ ਨੂੰ ਲੈ ਕੇ ਪ੍ਰਸ਼ਾਸਨ ਨੂੰ ਮਿਲਿਆ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਟਾਫ਼ ਮੀਟਿੰਗ ਕਰਵਾਈ
Ad Position 24