17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਟਾਫ਼ ਮੀਟਿੰਗ ਕਰਵਾਈ

Ad Position 21
No active advertisement
ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪਿ੍ੰਸੀਪਲ ਸਤਵਿੰਦਰ ਕੌਰ ਵਲੋਂ ਪੂਰੇ ਸਟਾਫ਼ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ | ਸਕੂਲ ਵਲੋਂ ਨਵੰਬਰ ਮਹੀਨੇ 'ਚ ਹੋਣ ਵਾਲੇ ਸਾਲਾਨਾ ਖੇਡ ਸਮਾਗਮ ਜ਼ੀਲਟ 2025 ਦੀਆਂ ਤਿਆਰੀਆਂ ਅਤੇ ਯੋਜਨਾ ਸੰਬੰਧੀ ਚਰਚਾ ਕੀਤੀ ਗਈ | ਇਸ ਤੋਂ ਬਾਅਦ 1 ਨਵੰਬਰ 2025 ਤੋਂ ਸ਼ੁਰੂ ਹੋਣ ਜਾ ਰਹੇ ਪਰੀਓਡਿਕ ਟੈਸਟ 2 ਦੀ ਪ੍ਰੀਖਿਆ ਦੀ ਸਮਾਂ ਸਾਰਨੀ ਸਬੰਧੀ ਚਰਚਾ ਹੋਈ | ਪਿ੍ੰਸੀਪਲ ਸਤਵਿੰਦਰ ਕੌਰ ਨੇ ਅਧਿਆਪਕਾਂ ਨੂੰ ਕਲਾਸ ਰੂਮ ਮੈਨੇਜਮੈਂਟ ਸਬੰਧੀ ਵਿਸ਼ੇ 'ਤੇ ਵਿਸਥਾਰ ਪੂਰਵਕ ਦੱਸਿਆ ਕਿ ਕਿਵੇਂ ਅਸੀਂ ਆਪਣੀਆਂ ਅਧਿਆਪਨ ਗਤੀਵਿਧੀਆਂ ਅਤੇ ਢੰਗਾਂ ਵਿਚ ਤਬਦੀਲੀਆਂ ਲਿਆ ਕੇ ਵਿਦਿਆਰਥੀਆਂ ਦੇ ਵਿਹਾਰ ਵਿਚ ਸੁਧਾਰ ਲਿਆ ਸਕਦੇ ਹਾਂ ਅਤੇ ਸਿੱਖਣ ਨਤੀਜੇ ਹੋਰ ਵੀ ਵਧੀਆ ਹੋ ਸਕਦੇ ਹਨ | ਇਸ ਤੋਂ ਬਿਨਾਂ ਅਧਿਆਪਕਾਂ ਨੂੰ ਪਾਠ ਯੋਜਨਾ ਸਬੰਧੀ ਵੀ ਵਿਸਥਾਰ ਪੂਰਵਕ ਸਮਝਾਇਆ ਗਿਆ | ਸੀ. ਬੀ. ਐਸ. ਈ. ਬੋਰਡ ਵਲੋਂ ਜਾਰੀ ਕੀਤੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਸਬੰਧੀ ਵੀ ਸਮੀਖਿਆ ਹੋਈ ਅਤੇ ਯੋਜਨਾ ਕੀਤੀ ਗਈ ਕਿ ਕਿਸ ਤਰ੍ਹਾਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਲਈ ਤਿਆਰ ਕਰਨਾ ਹੈ | ਸਕੂਲ ਦੇ ਸਾਰੇ ਅਧਿਆਪਕਾਂ ਨੇ ਪਿ੍ੰਸੀਪਲ ਸਤਵਿੰਦਰ ਕੌਰ ਵਲੋਂ ਵੱਖ-ਵੱਖ ਮੁੱਦਿਆਂ 'ਤੇ ਜਾਣਕਾਰੀ ਦੇਣ ਸਬੰਧੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਦਾਰ ਪਟੇਲ ਦੀ ਜਨਮ ਸ਼ਤਾਬਦੀ ਸਮਾਰੋਹ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਨਸ਼ਿਆਂ ਵਿਰੁੱਧ ਬੱਚਿਆਂ ਨੂੰ ਜਾਗਰੂਕ ਕੀਤਾ
Ad Position 24