17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਟਿੱਪਰ ਦੀ ਲਪੇਟ ’ਚ ਆਉਣ ਨਾਲ ਮੋਟਰ ਸਾਇਕਲ ਚਾਲਕ ਦੀ ਮੌਤ

ਮਾਹਿਲਪੁਰ (ਹੁਸ਼ਿਆਰਪੁਰ), 17 ਸਤੰਬਰ (ਰਜਿੰਦਰ ਸਿੰਘ) - ਅੱਜ ਸ਼ਾਮ ਕਰੀਬ 6.30 ਵਜੇ ਮਾਹਿਲਪੁਰ-ਜੇਜੋਂ ਰੋਡ ’ਤੇ ਪਿੰਡ ਚੱਕ ਨਰਿਆਲ ਕੋਲ ਇਕ ਟਿੱਪਰ ਵਲੋਂ ਮੋਟਰ ਸਾਇਕਲ ਨੂੰ ਟੱਕਰ ਮਾਰਨ...

Ad Position 21
No active advertisement
ਅਜੀਤ ਡੈਸਕ 17-09-2026

ਮਾਹਿਲਪੁਰ (ਹੁਸ਼ਿਆਰਪੁਰ), 17 ਸਤੰਬਰ (ਰਜਿੰਦਰ ਸਿੰਘ) - ਅੱਜ ਸ਼ਾਮ ਕਰੀਬ 6.30 ਵਜੇ  ਮਾਹਿਲਪੁਰ-ਜੇਜੋਂ ਰੋਡ ’ਤੇ ਪਿੰਡ ਚੱਕ ਨਰਿਆਲ ਕੋਲ ਇਕ ਟਿੱਪਰ ਵਲੋਂ ਮੋਟਰ ਸਾਇਕਲ ਨੂੰ ਟੱਕਰ ਮਾਰਨ ’ਤੇ ਮੋਟਰ 18 ਸਾਲਾ ਸਾਇਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਟਿੱਪਰ ਚਾਲਕ ਮੌਕੇ ’ਤੇ ਫਰਾਰ ਹੋ ਗਿਆ। 
 ਜਾਣਕਾਰੀ ਅਨੁਸਾਰ ਪਿੰਡ ਲਸਾੜਾ ਦਾ ਵਸਨੀਕ 18 ਸਾਲਾ ਨੌਜਵਾਨ ਵੰਸ਼ ਪੁੱਤਰ ਲੇਟ ਦੀਪਕ ਕੁਮਾਰ ਜੋ ਕਿ ਹੁਸ਼ਿਆਰਪੁਰ ਵਿਖੇ ਆਪਣੀ ਮਾਤਾ ਨਾਲ ਰਹਿੰਦਾ ਸੀ ਅਤੇ ਪਿੰਡ ਲਸਾੜਾ ਤੋਂ ਆਪਣੇ ਮੋਟਰ ਸਾਇਕਲ ’ਤੇ ਹੁਸ਼ਿਆਰਪੁਰ ਵਿਖੇ ਜਾ ਰਿਹਾ ਸੀ ਪਰ ਜਦੋਂ ਉਕਤ ਸਥਾਨ ’ਤੇ ਪਹੁੰਚਿਆਂ ਤਾਂ ਮਾਹਿਲਪੁਰ ਵੱਲ ਤੋਂ ਆ ਰਹੇ ਟਿੱਪਰ ਨਾਲ ਅਚਾਨਕ ਟੱਕਰ ਵੱਜ ਗਈ । ਸਿਰ ’ਚ ਸੱਟ ਵੱਜਣ ਨਾਲ ਮੌਕੇ ’ਤੇ ਮੌਤ ਹੋ ਗਈ। ਮੌਕੇ ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਤੇ ਥਾਣੇਦਾਰ ਦਲਜੀਤ ਕੁਮਾਰ ਨੇ ਪਹੁੰਚ ਲਾਸ਼ ਅਤੇ ਟਿੱਪਰ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 - ਅਫ਼ਗਾਨਿਸਤਾਨ ਨੇ ਗਵਾਈ ਤੀਜੀ ਵਿਕਟ, ਦਾਰਵਿਸ਼ ਰਸੂਲੀ ਬਿਨਾਂ ਕੋਈ ਦੌੜ ਬਣਾਏ ਆਊਟ ਅਗਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 - ਅਫ਼ਗਾਨਿਸਤਾਨ ਨੇ ਗਵਾਈ ਦੂਜੀ ਵਿਕਟ, ਸੇਦਿਕ 1 (3 ਗੇਂਦਾਂ) ਦੌੜ ਬਣਾ ਕੇ ਆਊਟ
Ad Position 24