03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬੀ.ਐਸ.ਐਫ. ਵਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਝਬਾਲ (ਤਰਨਤਾਰਨ), 3 ਨਵੰਬਰ (ਸੁਖਦੇਵ ਸਿੰਘ) - ਹਿੰਦ ਪਾਕਿ ਸਰਹੱਦ 'ਤੇ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ.ਐਸ.ਐਫ. ਦੀ

Ad Position 21
No active advertisement
ਅਜੀਤ ਡੈਸਕ 03-11-2026

ਝਬਾਲ (ਤਰਨਤਾਰਨ), 3 ਨਵੰਬਰ (ਸੁਖਦੇਵ ਸਿੰਘ) - ਹਿੰਦ ਪਾਕਿ ਸਰਹੱਦ 'ਤੇ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨਾਂ ਨੇ 449 ਗ੍ਰਾਮ ਹੈਰੋਇਨ ਫੜੀ ਹੈ।
ਪ੍ਰਪਾਤ ਜਾਣਕਾਰੀ ਅਨੁਸਾਰ ਬੀ.ਐਸ.ਐਫ. ਬੀ.ਓ.ਪੀ.  115 ਬਟਾਲੀਅਨ ਦੇ ਜੁਵਾਨਾਂ ਵਲੋਂ ਸਰਹੱਦ ਨੇੜੇ ਕੀਤੇ ਜਾ ਰਹੇ ਸਰਚ ਅਾਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਬਿਧੀਚੰਦ ਛੀਨਾ ਦੇ ਬਾਹਰੋਂ ਸ਼ੱਕੀ ਹਾਲਤ ਵਿਚ ਪੀਲੇ ਰੰਗ ਦਾ ਬੰਦ ਲਿਫਾਫਾ ਮਿਲਿਆ, ਜਿਸ ਨੂੰ ਚੈਕ ਕਰਨ 'ਤੇ ਉਸ ਵਿਚੋਂ ਹੈਰੋਇਨ  ਵਜ਼ਨ 449 ਗ੍ਰਾਮ ਹੋਇਆ । ਇਕ ਦੇ ਜਵਾਨਾਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਦਾ ਲਿਫਾਫਾ ਪਾਕਿਸਤਾਨ ਵਲੋਂ ਡਰੋਨ ਰਾਹੀਂ ਸੁੱਟਿਆ ਗਿਆ ਹੈ।ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਮੌਕੇ ਤੇ ਬੁਲਾਕੇ ਹੈਰੋਇਨ ਉਨ੍ਹਾਂ ਦੇ ਹਵਾਲੇ ਕਰ ਦਿਤੀ।ਥਾਣਾ ਸਰਾਏ ਅਮਾਨਤ ਖਾਂ ਵਿਖੇ ਇਸ ਸੰਬੰਧੀ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਦੇ ਏ.ਸੀ.ਪੀ. ਮਨਸਵੀ ਵਸ਼ਿਸ਼ਠ ਨੂੰ ਕੀਤਾ ਗਿਆ ਮੁਅੱਤਲ - ਸੂਤਰ ਅਗਲੀ ਖ਼ਬਰ ਡੀ.ਏ. ਬਕਾਏ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖ਼ਤ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਮਾਣਹਾਨੀ ਦਾ ਨੋਟਿਸ...
Ad Position 24